ਸਰਹੱਦੀ ਪਿੰਡ ਰਾਣੀਆ ਤੋਂ ਪਿਸਤੌਲ ਬਰਾਮਦ
ਚੋਗਾਵਾਂ, (ਅੰਮ੍ਰਿਤਸਰ), 24 ਜਨਵਰੀ (ਗੁਰਵਿੰਦਰ ਸਿੰਘ ਕਲਸੀ)- ਬੀ.ਐੱਸ.ਐੱਫ਼ ਵਲੋਂ ਬਾਰਡਰ ਆਊਟ ਪੋਸਟ ਰਾਣੀਆਂ ਦੇ ਅੰਦਰੂਨੀ ਇਲਾਕੇ ਵਿਚੋਂ ਇਕ 9 ਐੱਮ.ਐੱਮ. ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਇਹ ਪਿਸਤੌਲ ਇਸ ਥਾਂ ’ਤੇ ਕਿੱਥੋਂ ਆਇਆ।