ਮਹਾਕੁੰਭ ਦਾ 12ਵਾਂ ਦਿਨ, ਅੱਜ ਤੋਂ ਬਾਹਰੀ ਵਾਹਨਾਂ ਦੇ ਦਾਖ਼ਲੇ ’ਤੇ ਲੱਗੀ ਰੋਕ
ਪ੍ਰਯਾਗਰਾਜ, 24 ਜਨਵਰੀ- ਅੱਜ ਮਹਾਂਕੁੰਭ ਦਾ 12ਵਾਂ ਦਿਨ ਹੈ। ਹੁਣ ਤੱਕ, ਸੰਗਮ ਵਿਚ 10 ਕਰੋੜ ਤੋਂ ਵੱਧ ਸ਼ਰਧਾਲੂਆਂ ਦੀ ਰਿਕਾਰਡ ਗਿਣਤੀ ਡੁਬਕੀ ਲਗਾ ਚੁੱਕੀ ਹੈ। ਅੱਜ ਤੋਂ ਮਹਾਕੁੰਭ ਵਿਚ ਬਾਹਰੀ ਵਾਹਨਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅੱਜ ਪਹਿਲੀ ਵਾਰ ਸ਼ਾਮ ਨੂੰ ਡਰੋਨ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਵੀ ਅੱਜ ਮਹਾਕੁੰਭ ਵਿਚ ਹੋਣਗੇ।