ਚੈੱਕ ਬਾਊਂਸ ਮਾਮਲੇ ਵਿਚ ਮਸ਼ਹੂਰ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੂੰ 3 ਮਹੀਨੇ ਦੀ ਕੈਦ
ਮੁੰਬਈ ,23 ਜਨਵਰੀ - ਮਸ਼ਹੂਰ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੂੰ ਮੁੰਬਈ ਦੀ ਅਦਾਲਤ ਨੇ ਲੰਬੇ ਸਮੇਂ ਤੋਂ ਚੱਲ ਰਹੇ ਚੈੱਕ ਬਾਊਂਸ ਮਾਮਲੇ ਵਿਚ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਅਦਾਲਤੀ ਫ਼ੈਸਲੇ ਨਾਲ ਕਈ ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਅੰਤ ਹੋ ਗਿਆ। ਉਨ੍ਹਾਂ ਦੇ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਅੰਧੇਰੀ ਮੈਜਿਸਟ੍ਰੇਟ ਕੋਰਟ ਨੇ ਚੈੱਕ ਬਾਊਂਸ ਮਾਮਲੇ ਵਿਚ ਫ਼ੈਸਲਾ ਸੁਣਾਉਣ ਲਈ 21 ਜਨਵਰੀ ਦੀ ਤਰੀਕ ਤੈਅ ਕੀਤੀ, ਜਿਹੜੀ ਫਿਲਮ ਨਿਰਮਾਤਾ ਵੱਲੋਂ ਅਗਲੀ ਫਿਲਮ ਸਿੰਡੀਕੇਟ ਦੇ ਐਲਾਨ ਕਰਨ ਤੋਂ ਇਕ ਦਿਨ ਪਹਿਲਾਂ ਦੀ ਗੱਲ ਹੈ। ਸੱਤ ਸਾਲ ਤੱਕ ਮਾਮਲੇ ਦੀ ਸੁਣਵਾਈ ਚੱਲਣ ਤੋਂ ਬਾਅਦ ਮੁੰਬਈ ਦੀ ਅਦਾਲਤ ਨੇ ਆਖਰਕਾਰ ਉਨ੍ਹਾਂ ਦੇ ਨਾਂਅ ’ਤੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।ਇਹ ਮਾਮਲਾ ਵਰਮਾ ਦੀ ਕੰਪਨੀ ਵਲੋਂ ਮਹੇਸ਼ ਚੰਦਰ ਮਿਸ਼ਰਾ ਰਾਹੀਂ 2018 ’ਚ ਵਰਮਾ ਦੀ ਫਰਮ ਦੇ ਖ਼ਿਲਾਫ਼ ਦਾਇਰ ਸ਼ਿਕਾਇਤ ਤੋਂ ਸ਼ੁਰੂ ਹੋਇਆ, ਜਿਸ ਵਿਚ ਦੋਸ਼ ਲਗਾਇਆ ਗਿਆ ਕਿ ਵਰਮਾ ਦਾ ਦਿੱਤਾ ਚੈੱਕਘੱਟ ਰਾਸ਼ੀ ਦੇ ਕਾਰਨ ਬਾਊਂਸ ਹੋ ਗਿਆ ਸੀ।