JALANDHAR WEATHER

ਪਾਕਿਸਤਾਨੀ ਸਮੱਗਲਰਾਂ ਵਲੋਂ ਗਣਤੰਤਰ ਦਿਵਸ ਤੋਂ ਪਹਿਲਾਂ ਭਾਰਤ ਭੇਜੇ ਚਾਰ ਪਿਸਟਲ ਤੇ 7 ਮੈਗਜ਼ੀਨ ਬਰਾਮਦ

ਅਟਾਰੀ (ਅੰਮ੍ਰਿਤਸਰ), 23 ਜਨਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-26 ਜਨਵਰੀ ਨੂੰ ਭਾਰਤ 76ਵਾਂ ਗਣਤੰਤਰ ਦਿਵਸ ਨਾਲ ਮਨਾ ਰਿਹਾ ਹੈ ਪਰ ਗੁਆਂਢੀ ਦੇਸ਼ ਪਾਕਿਸਤਾਨ ਅਸਲਾ, ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਭੇਜ ਕੇ ਦਹਿਸ਼ਤ ਫੈਲਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਪਾਕਿਸਤਾਨ ਵਲੋਂ ਚਾਰ ਪਿਸਟਲ ਅਤੇ ਸੱਤ ਮੈਗਜ਼ੀਨ ਭੇਜੇ ਗਏ ਪਰ ਬੀ.ਐਸ.ਐਫ. ਨੇ ਮੁਸਤੈਦੀ ਦਿਖਾਉਂਦੇ ਹੋਏ ਪਾਕਿਸਤਾਨੀ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਉਤੇ ਪਾਣੀ ਫੇਰ ਦਿੱਤਾ। ਇਹ ਅਸਲਾ ਭਾਰਤ-ਪਾਕਿਸਤਾਨ ਕੌਮਾਂਤਰੀ ਅਟਾਰੀ ਸਰਹੱਦ ਉਤੇ ਸਥਿਤ ਬੀ.ਓ.ਪੀ. ਰਾਜਾਤਾਲ ਤੋਂ ਬੀ.ਐਸ.ਐਫ. ਨੇ ਸਰਚ ਆਪਰੇਸ਼ਨ ਦੌਰਾਨ ਬਰਾਮਦ ਕੀਤਾ। ਬੀ.ਓ.ਪੀ. ਰਾਜਾਤਾਲ ਵਿਖੇ ਤਾਇਨਾਤ ਇੰਚਾਰਜ ਸਹਾਇਕ ਕਮਾਂਡੈਂਟ ਰਾਜੀਲਾਲ ਵਲੋਂ ਇਹ ਅਸਲਾ ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੀ ਸਰਹੱਦੀ ਪੁਲਿਸ ਚੌਕੀ ਰਾਜਾਤਾਲ ਦੇ ਮੁਖੀ ਸਾਹਿਬ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਥਾਣਾ ਘਰਿੰਡਾ ਵਲੋਂ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀ.ਐਸ.ਐਫ. ਅਤੇ ਪੁਲਿਸ ਪਾਕਿਸਤਾਨ ਤੋਂ ਅਸਲਾ ਮੰਗਵਾਉਣ ਵਾਲੇ ਵਿਅਕਤੀਆਂ ਦੀ ਭਾਲ ਕਰ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ