ਤੇਜ਼ ਰਫਤਾਰ ਐਂਬੂਲੈਂਸ ਗੱਡੀ ਖੇਤਾਂ 'ਚ ਪਲਟੀ
ਫਿਰੋਜ਼ਪੁਰ, 23 ਜਨਵਰੀ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਗੂੱਦੜ ਢੰਡੀ ਸੜਕ ਉਤੇ ਪਿੰਡ ਚੱਕ ਸੋਮੀਆ ਨੇੜੇ ਤੇਜ਼ ਰਫ਼ਤਾਰ ਐਂਬੂਲੈਂਸ ਗੱਡੀ ਅਚਾਨਕ ਪਲਟ ਕੇ ਖੇਤਾਂ ਵਿਚ ਜਾ ਡਿੱਗੀ। ਐਂਬੂਲੈਂਸ ਗੱਡੀ ਜੋ ਗੁਰੂਹਰਸਹਾਏ ਤੋਂ ਫਿਰੋਜ਼ਪੁਰ ਨੂੰ ਜਾ ਰਹੀ ਸੀ, ਐਂਬੂਲੈਂਸ ਖਾਲੀ ਸੀ, ਨੂੰ ਇਕੱਲਾ ਡਰਾਈਵਰ ਹੀ ਚਲਾ ਰਿਹਾ ਸੀ, ਜੋ ਵਾਲ-ਵਾਲ ਬਚ ਗਿਆ ਤੇ ਗੱਡੀ ਦਾ ਇਕ ਪਾਸੇ ਤੋਂ ਕੁਝ ਨੁਕਸਾਨ ਹੋ ਗਿਆ ਹੈ।