ਅੰਮ੍ਰਿਤਸਰ ਵਿਖੇ ਨਸ਼ੀਲੇ ਪਦਾਰਥਾਂ ਨੂੰ ਸਾੜਨ ਸਮੇਂ ਝੁਲਸੇ 2 ਪੁਲਿਸ ਮੁਲਾਜ਼ਮਾਂ ਦੀ ਹਾਲਤ ਸਥਿਰ
ਅੰਮ੍ਰਿਤਸਰ, 23 ਜਨਵਰੀ-ਅੰਮ੍ਰਿਤਸਰ ਵਿਖੇ ਪੁਲਿਸ ਮੁਲਾਜ਼ਮਾਂ ਨਾਲ ਦਰਦਨਾਕ ਹਾਦਸਾ ਵਾਪਰਿਆ। ਖੰਨਾ ਪੁਲਿਸ ਦੇ 2 ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਝੁਲਸ ਗਏ ਤੇ ਖੰਨਾ ਪੇਪਰ ਮਿੱਲ ਵਿਚ ਨਸ਼ੀਲੇ ਪਦਾਰਥਾਂ ਨੂੰ ਅਗਨ ਭੇਂਟ ਕੀਤੇ ਜਾਣ ਦੌਰਾਨ ਹਾਦਸਾ ਵਾਪਰਿਆ। ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਇਨ੍ਹਾਂ ਨੂੰ ਦਾਖਿਲ ਕਰਵਾਇਆ ਗਿਆ। ਦੋਵਾਂ ਦੀ ਹਾਲਤ ਸਥਿਰ ਹੈ। ਜ਼ਖਮੀਆਂ ਵਿਚ ਡੀ.ਐਸ.ਪੀ. ਸੁਖ ਅੰਮ੍ਰਿਤ ਅਤੇ ਐਸ.ਪੀ. ਤਰੁਣ ਰਤਨ ਸ਼ਾਮਿਲ ਹੈ।