ਸੁਰੱਖਿਆ ਫੋਰਸ ਨੇ ਨਕਸਲੀਆਂ ਵਲੋਂ ਲਗਾਇਆ 50 ਕਿਲੋ ਦਾ ਆਈ.ਈ.ਡੀ. ਕੀਤਾ ਨਕਾਰਾ
ਛੱਤੀਸਗੜ੍ਹ, 23 ਜਨਵਰੀ-ਬੀਜਾਪੁਰ ਵਿਚ ਸੁਰੱਖਿਆ ਅਧਿਕਾਰੀਆਂ ਨੇ ਨਕਸਲੀਆਂ ਦੁਆਰਾ ਲਗਾਏ ਗਏ ਇਕ ਆਈ.ਈ.ਡੀ. ਨੂੰ ਨਕਾਰਾ ਕਰ ਦਿੱਤਾ। 50 ਕਿਲੋ ਦਾ ਆਈ.ਈ.ਡੀ. ਨਕਸਲੀਆਂ ਦੁਆਰਾ ਅਵਾਪੱਲੀ-ਬਾਸਾਗੁੜਾ ਸੜਕ 'ਤੇ ਲਗਾਇਆ ਗਿਆ ਸੀ। ਬੀਜਾਪੁਰ ਪੁਲਿਸ ਨੇ ਇਹ ਜਾਣਕਾਰੀ ਦਿੱਤੀ।