JALANDHAR WEATHER

ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ

ਲੌਂਗੋਵਾਲ, (ਸੰਗਰੂਰ), 23 ਜਨਵਰੀ (ਸ. ਸ. ਖੰਨਾ,ਵਿਨੋਦ)- ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿ੍ਰਤਕ ਦੀ ਪਛਾਣ ਕਸਬਾ ਲੌਂਗੋਵਾਲ ਦੇ ਕਾਰੋਬਾਰੀ ਕ੍ਰਿਸ਼ਨ ਕੁਮਾਰ ਲੰਬੂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ ਦੇ ਬਾਹਰ ਸੜਕ ’ਤੇ ਖੜੀ ਇਕ ਕਾਰ ਵਾਲੇ ਨੇ ਜਿਉ ਹੀ ਤਾਕੀ ਖੋਲੀ ਤਾਂ ਬਡਬਰ ਵੱਲ ਨੂੰ ਜਾ ਰਹੇ ਕ੍ਰਿਸ਼ਨ ਕੁਮਾਰ ਲੰਬੂ ਦਾ ਮੋਟਰਸਾਈਕਲ ਕਾਰ ਦੀ ਤਾਕੀ ਨਾਲ ਟਕਰਾਉਣ ਦੇ ਨਾਲ ਸੜਕ ’ਤੇ ਜਾ ਡਿੱਗਾ ਤੇ ਪਿੱਛੋਂ ਆ ਰਿਹਾ ਦੁੱਧ ਵਾਲਾ ਵਾਹਨ ਉਸ ਦੇ ਉਪਰੋਂ ਲੰਘ ਗਿਆ, ਜਿਸ ਤੋਂ ਬਾਅਦ ਉਸ ਨੂੰ ਸੰਗਰੂਰ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕ੍ਰਿਸ਼ਨ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ