JALANDHAR WEATHER

ਡਾਕਟਰ ਜਬਰ ਜਨਾਹ ਕਤਲ ਮਾਮਲਾ: ਦੁਪਹਿਰ 2:45 ’ਤੇ ਆਵੇਗਾ ਫ਼ੈਸਲਾ

ਕੋਲਕਾਤਾ, 20 ਜਨਵਰੀ- ਆਰ.ਜੀ. ਕਾਰ ਜਬਰ ਜਨਾਹ-ਕਤਲ ਮਾਮਲੇ ਵਿਚ ਫ਼ੈਸਲਾ (ਸਜ਼ਾ ਦਾ ਐਲਾਨ) ਦੁਪਹਿਰ 2:45 ਵਜੇ ਕੀਤਾ ਜਾਵੇਗਾ। ਦੋਸ਼ੀ ਸੰਜੇ ਦੇ ਵਕੀਲ ਨੇ ਕਿਹਾ ਕਿ ਭਾਵੇਂ ਇਹ ਦੁਰਲੱਭ ਤੋਂ ਦੁਰਲੱਭ ਮਾਮਲਾ ਹੈ ਪਰ ਇਸ ਵਿਚ ਸੁਧਾਰ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ। ਅਦਾਲਤ ਨੂੰ ਇਹ ਦਿਖਾਉਣਾ ਪਵੇਗਾ ਕਿ ਦੋਸ਼ੀ ਸੁਧਾਰ ਜਾਂ ਪੁਨਰਵਾਸ ਦੇ ਯੋਗ ਕਿਉਂ ਨਹੀਂ ਹੈ। ਸਰਕਾਰੀ ਵਕੀਲ ਨੂੰ ਸਬੂਤ ਪੇਸ਼ ਕਰਨੇ ਪੈਣਗੇ ਅਤੇ ਕਾਰਨ ਦੱਸਣੇ ਪੈਣਗੇ ਕਿ ਵਿਅਕਤੀ ਸੁਧਾਰ ਦੇ ਯੋਗ ਕਿਉਂ ਨਹੀਂ ਹੈ ਅਤੇ ਉਸ ਨੂੰ ਸਮਾਜ ਤੋਂ ਪੂਰੀ ਤਰ੍ਹਾਂ ਖਤਮ ਕਰ ਦੇਣਾ ਚਾਹੀਦਾ ਹੈ। ਪੀੜਤ ਦੇ ਪਰਿਵਾਰਕ ਵਕੀਲ ਨੇ ਕਿਹਾ ਕਿ ਮੈਂ ਵੱਧ ਤੋਂ ਵੱਧ ਸਜ਼ਾ ਵਜੋਂ ਮੌਤ ਦੀ ਸਜ਼ਾ ਚਾਹੁੰਦਾ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ