ਕੁਝ ਗਿਣੇ ਚੁਣੇ ਲੋਕ ਹੀ ਕਰ ਰਹੇ ਹਨ ਮੇਰੀ ਫ਼ਿਲਮ ਦਾ ਵਿਰੋਧ- ਕੰਗਨਾ ਰਣੌਤ
ਨਵੀਂ ਦਿੱਲੀ, 20 ਜਨਵਰੀ- ਫ਼ਿਲਮ ਐਮਰਜੈਂਸੀ ਦੇ ਲਗਾਤਾਰ ਹੋ ਰਹੇ ਵਿਰੋਧ ਵਿਚਾਲੇ ਅਦਾਕਾਰ ਕੰਗਨਾ ਰਣੌਤ ਨੇ ਇਕ ਵੀਡੀਓ ਜਾਰੀ ਕਰ ਕਿਹਾ ਕਿ ਪਹਿਲਾਂ ਪੰਜਾਬ ਵਿਚ ਮੇਰੀਆਂ ਫ਼ਿਲਮਾਂ ਵਧੀਆ ਚੱਲਦੀਆਂ ਸਨ ਤੇ ਹੁਣ ਪੰਜਾਬ ’ਚ ਮੇਰੀ ਫ਼ਿਲਮ ਰਿਲੀਜ਼ ਤੱਕ ਨਹੀਂ ਹੋਣ ਦਿੱਤੀ ਜਾ ਗਈ। ਉਨ੍ਹਾਂ ਕਿਹਾ ਕਿ ਕੁਝ ਗਿਣੇ ਚੁਣੇ ਲੋਕ ਹੀ ਫ਼ਿਲਮ ਦਾ ਵਿਰੋਧ ਕਰ ਰਹੇ ਹਨ ਤੇ ਕੈਨੇਡਾ ਵਿਚ ਵੀ ਕੁਝ ਥਾਵਾਂ ’ਤੇ ਫ਼ਿਲਮ ਰੋਕ ਦਿੱਤੀ ਗਈ। ਤੁਸੀਂ ਖ਼ੁਦ ਦੇਖ ਕੇ ਫ਼ਿਲਮ ਸੰਬੰਧੀ ਫ਼ੈਸਲਾ ਕਰੋ।