ਸੀਨੀਅਰ ਅਕਾਲੀ ਆਗੂ ਬੀਬੀ ਸ਼ਿਵਦੇਵ ਕੌਰ ਦਾ ਦਿਹਾਂਤ
ਨਾਭਾ, 19 ਜਨਵਰੀ (ਕਰਮਜੀਤ ਸਿੰਘ) - ਸਾਬਕਾ ਕੈਬਿਨਟ ਮੰਤਰੀ ਸਵ. ਰਾਜਾ ਨਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਸ਼ਿਵਦੇਵ ਕੌਰ ਦਾ ਬੀਤੀ ਰਾਤ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪੋਤਰੇ ਮਾਨਇੰਦਰ ਸਿੰਘ ਮਾਨੀ ਨੇ ਦੱਸਿਆ ਕਿ ਬੀਬੀ ਸ਼ਿਵਦੇਵ ਕੌਰ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਨਾਭਾ ਨੇੜਲੇ ਪਿੰਡ ਘਮਰੋਦਾ ਵਿਖੇ ਕੀਤਾ ਜਾਵੇਗਾ।