ਪੁਲਾੜ ਚ ਪੌਦੇ ਉਗਾਉਣ ਤੇ ਉਨ੍ਹਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਸਾਡੇ ਵਿਗਿਆਨੀ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 19 ਜਨਵਰੀ - 'ਮਨ ਕੀ ਬਾਤ' ਦੇ 118ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਸਾਡੇ ਵਿਗਿਆਨੀ ਪੁਲਾੜ ਵਿਚ ਪੌਦੇ ਉਗਾਉਣ ਅਤੇ ਉਨ੍ਹਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਇਸ ਲਈ, ਇਸਰੋ ਦੇ ਵਿਗਿਆਨੀਆਂ ਨੇ ਰਵਾਂਹ ਦੇ ਬੀਜ ਚੁਣੇ ਹਨ। 30 ਦਸੰਬਰ ਨੂੰ ਪੁਲਾੜ ਵਿਚ ਭੇਜੇ ਗਏ ਇਹ ਬੀਜ ਪੁਲਾੜ ਵਿਚ ਉੱਗ ਪਏ ਹਨ। ਇਹ ਇਕ ਪ੍ਰੇਰਨਾਦਾਇਕ ਪ੍ਰਯੋਗ ਹੈ ਜੋ ਭਵਿੱਖ ਵਿਚ ਪੁਲਾੜ ਵਿੱਚ ਸਬਜ਼ੀਆਂ ਉਗਾਉਣ ਦੇ ਰਾਹ ਖੋਲ੍ਹੇਗਾ। ਇਹ ਦਰਸਾਉਂਦਾ ਹੈ ਕਿ ਸਾਡੇ ਵਿਗਿਆਨੀ ਭਵਿੱਖ ਲਈ ਇਕ ਦ੍ਰਿਸ਼ਟੀ ਨਾਲ ਕੰਮ ਕਰ ਰਹੇ ਹਨ।"