ਅਰਵਿੰਦ ਕੇਜਰੀਵਾਲ ਉੱਪਰ ਹਮਲਾ ਭਾਜਪਾ ਦੀ ਬੁਖਲਾਹਟ — ਵਿਧਾਇਕ ਧੁੰਨ
ਖੇਮਕਰਨ (ਤਰਨਤਾਰਨ), 19 ਜਨਵਰੀ (ਰਾਕੇਸ਼ ਬਿੱਲਾ) - ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਪਾਰਟੀ ਵਲੋਂ ਲਗਾਈ ਚੋਣ ਡਿਊਟੀ ਦੌਰਾਨ ਨਵੀਂ ਦਿੱਲ਼ੀ ਵਿਖੇ ਹਲਕਾ ਕੁਸ਼ਤੁਰਬਾ ਨਗਰ ਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ 'ਤੇ ਹੋਏ ਹਮਲੇ ਦੀ ਅਸੀਂ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਚੋਣਾਂ 'ਚ ਹਾਰ ਹੁੰਦੀ ਦੇਖ ਭਾਜਪਾ ਵਾਲੇ ਬੌਖਲਾਏ ਪਏ ਹਨ। ਚੋਣ ਪ੍ਰਚਾਰ ਦੌਰਾਨ ਅਜਿਹੇ ਹਮਲੇ ਸਾਡੇ ਜੋਸ਼ ਅਤੇ ਹੌਸਲੇ ਨੂੰ ਰੋਕ ਨਹੀਂ ਸਕਦੇ। ਲੋਕਾਂ ਵਲੋਂ ਮਿਲ ਰਿਹਾ ਪਿਆਰ ਸਾਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਅਜਿਹੇ ਹਮਲਿਆਂ ਦਾ ਸਾਡੇ 'ਤੇ ਕੋਈ ਅਸਰ ਨਹੀਂ। ਦਿੱਲੀ ਦੇ ਲੋਕ ਭਾਜਪਾ ਨੂੰ ਇਸ ਗੁੰਡਾਗਰਦੀ ਦਾ ਜਵਾਬ ਦੇਣਗੇ।