ਬੰਗਲਾਦੇਸ਼ ਦਾ ਰਹਿਣ ਵਾਲਾ ਹੈ ਸੈਫ਼ ਅਲੀ ਖ਼ਾਨ ਹਮਲਾ ਮਾਮਲੇ ਦਾ ਮੁੱਖ ਮੁਲਜ਼ਮ - ਮੁੰਬਈ ਪੁਲਿਸ
ਮੁੰਬਈ, 19 ਜਨਵਰੀ - ਸੈਫ਼ ਅਲੀ ਖ਼ਾਨ ਉੱਪਰ ਹਮਲੇ ਦੇ ਮਾਮਲੇ ਨੂੰ ਲੈ ਕੇ ਮੁੰਬਈ ਪੁਲਿਸ ਦੇ ਡੀ.ਸੀ.ਪੀ. ਜ਼ੋਨ 9 ਦੀਕਸ਼ਿਤ ਗੇਦਮ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਅੱਧੀ ਰਾਤ ਠਾਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। "ਮੁਢਲੇ ਸਬੂਤ ਹਨ ਕਿ ਦੋਸ਼ੀ ਬੰਗਲਾਦੇਸ਼ੀ ਹੈ ਜਿਸ ਦਾ ਨਾਂਅ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਹੈ। ਉਸ ਕੋਲ ਵੈਧ ਭਾਰਤੀ ਦਸਤਾਵੇਜ਼ ਨਹੀਂ ਹਨ। ਕੁਝ ਦਸਤਾਵੇਜ਼ ਜ਼ਬਤ ਕੀਤੇ ਗਏ ਹਨ ਜੋ ਦਰਸਾਉਂਦੇ ਹਨ ਕਿ ਉਹ ਬੰਗਲਾਦੇਸ਼ੀ ਨਾਗਰਿਕ ਹੈ..."ਅਤੇ ਭਾਰਤ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਤੋਂ ਬਾਅਦ ਉਸ ਨੇ ਆਪਣਾ ਨਾਮ ਬਦਲ ਲਿਆ। ਉਹ ਆਪਣੇ ਮੌਜੂਦਾ ਨਾਮ ਵਜੋਂ ਵਿਜੇ ਦਾਸ ਦੀ ਵਰਤੋਂ ਕਰ ਰਿਹਾ ਸੀ। ਉਹ 5-6 ਮਹੀਨੇ ਪਹਿਲਾਂ ਮੁੰਬਈ ਆਇਆ ਸੀ ਅਤੇ ਕੁਝ ਦਿਨ ਮੁੰਬਈ ਅਤੇ ਫਿਰ ਮੁੰਬਈ ਦੇ ਆਸ-ਪਾਸ ਦੇ ਇਲਾਕੇ ਵਿਚ ਰਿਹਾ । ਦੋਸ਼ੀ ਇਕ ਹਾਊਸਕੀਪਿੰਗ ਏਜੰਸੀ ਵਿਚ ਕੰਮ ਕਰਦਾ ਸੀ, ਉਹ ਲੁੱਟ ਦੇ ਇਰਾਦੇ ਨਾਲ ਸੈਫ਼ ਅਲੀ ਖ਼ਾਨ ਦੇ ਘਰ ਵਿਚ ਦਾਖਲ ਹੋਇਆ ਸੀ। ਮਾਮਲੇ ਵਿਚ ਪਾਸਪੋਰਟ ਐਕਟ ਦੀਆਂ ਸੰਬੰਧਿਤ ਧਾਰਾਵਾਂ ਜੋੜੀਆਂ ਗਈਆਂ ਹਨ। ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਹਿਰਾਸਤ ਦੀ ਮੰਗ ਕੀਤੀ ਜਾਵੇਗੀ। ਹੋਰ ਜਾਂਚ ਬਾਅਦ ਵਿਚ ਕੀਤੀ ਜਾਵੇਗੀ...