ਭਾਰਤ ਦੀ ਆਜ਼ਾਦੀ ਸਿਰਫ਼ ਕਾਂਗਰਸ ਦੇ ਯਤਨਾਂ ਤੱਕ ਨਹੀਂ ਹੈ ਸੀਮਿਤ- ਆਰ.ਪੀ. ਸਿੰਘ
ਨਵੀਂ ਦਿੱਲੀ, 17 ਜਨਵਰੀ- ਭਾਜਪਾ ਦੇ ਰਾਸ਼ਟਰਪੀ ਬੁਲਾਰੇ ਆਰ.ਪੀ. ਸਿੰਘ ਨੇ ਟਵੀਟ ਕਰ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਸਿਰਫ਼ ਕਾਂਗਰਸ ਦੇ ਯਤਨਾਂ ਤੱਕ ਸੀਮਿਤ ਨਹੀਂ ਸੀ ਬਲਕਿ ਕੂਕਿਆਂ ਦੇ ਯਤਨਾਂ ਨਾਲ, ਆਦਿਵਾਸੀ ਬਗਾਵਤਾਂ ਤੇ ਕਿਸਾਨ ਅੰਦੋਲਨਾਂ ਵਰਗੀਆਂ ਪਹਿਲਾਂ ਦੀਆਂ ਕਾਵਲਤਾਵਾਂ ਨੇ ਵੀ ਇਸ ਲੜਾਈ ਨੂੰ ਮਜ਼ਬੂਤੀ ਦਿੱਤੀ। ਉਨ੍ਹਾਂ ਕਿਹਾ ਕਿ ਕੂਕੇ ਸ਼ਹੀਦਾਂ ਦੀ ਕੁਰਬਾਨੀ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਭਾਰਤ ਦੀ ਆਜ਼ਾਦੀ ਬੇਹਿਸਾਬ ਅਗਿਆਤ ਹੀਰਿਆਂ ਦੀ ਸਾਂਝੀ ਕੋਸ਼ਿਸ਼ ਦਾ ਨਤੀਜਾ ਸੀ, ਜੋ ਸਿਰਫ਼ ਕਾਂਗਰਸੀਆਂ ਤੱਕ ਸੀਮਿਤ ਨਹੀਂ ਸੀ।