JALANDHAR WEATHER

ਆਪ ਸਰਕਾਰ ਤੇ ਬੀ.ਡੀ.ਓ. ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਕੰਮ ਕਿਉਂ ਨਹੀਂ ਕਰਨ ਦੇ ਰਹੇ ? - ਖਹਿਰਾ

ਭੁਲੱਥ (ਕਪੂਰਥਲਾ), 17 ਜਨਵਰੀ (ਮੇਹਰ ਚੰਦ ਸਿੱਧੂ) - ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪ ਸਰਕਾਰ ਤੇ ਬੀ.ਡੀ.ਓ. ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਤੁਸੀਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਕੰਮ ਕਿਉਂ ਨਹੀਂ ਕਰਨ ਦੇ ਰਹੇ ਹੋ ? ਹਲਕਾ ਭੁਲੱਥ ਦੇ ਦੋਨਾਂ ਬਲਾਕਾਂ ਨਡਾਲਾ ਤੇ ਢਿਲਵਾਂ 'ਚੋਂ ਜਿਹੜੀਆਂ ਨਵੀਆਂ ਪੰਚਾਇਤ ਜਾਂ ਸਰਪੰਚ ਨਵੇਂ ਚੁਣੇ ਗਏ ਨੇ, ਉਨ੍ਹਾਂ ਨੂੰ ਮੌਕੇ ਦੀ ਸਰਕਾਰ ਕਾਰਵਾਈ ਰਜਿਸਟਰ ਨਹੀਂ ਦੇ ਰਹੀ, ਮਤੇ ਨਹੀਂ ਪਾਉਣ ਦੇ ਰਹੀ ਤੇ ਜਿਨ੍ਹਾਂ ਦੇ ਅਕਾਊਂਟ ਵਿਚ ਪੈਸੇ ਪਏ ਨੇ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਸਗੋਂ ਉਲਝਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਈਂ ਪਿੰਡਾਂ ਦੇ ਸਰਪੰਚਾਂ ਨੇ ਮੇਰੇ ਤੱਕ ਪਹੁੰਚ ਕੀਤੀ ਤੇ ਮੈਂ ਬਹੁਤ ਵਾਰ ਪ੍ਰਸ਼ਾਸਨ ਨਾਲ ਗੱਲ ਕੀਤੀ, ਲੇਕਿਨ ਇਹ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ