ਸੈਫ ਅਲੀ ਖਾਨ 'ਤੇ ਹਮਲਾ ਬਹੁਤ ਦੁਖਦਾਈ ਹੈ - ਸੋਨੂੰ ਸੂਦ
ਮੁੰਬਈ , 17 ਜਨਵਰੀ - ਸੈਫ ਅਲੀ ਖਾਨ 'ਤੇ ਹੋਏ ਹਮਲੇ 'ਤੇ, ਅਦਾਕਾਰ ਸੋਨੂੰ ਸੂਦ ਨੇ ਕਿਹਾ, ਹੈ ਕਿ ਇਹ ਬਹੁਤ ਦੁਖਦਾਈ ਹੈ, ਉਹ ਹੁਣ ਠੀਕ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਇਕ ਮੰਦਭਾਗੀ ਘਟਨਾ ਹੈ। ਮੁੰਬਈ ਇਕ ਬਹੁਤ ਸੁਰੱਖਿਅਤ ਜਗ੍ਹਾ ਹੈ ਪਰ ਅਜਿਹੀਆਂ ਘਟਨਾਵਾਂ ਸਾਨੂੰ ਸੁਚੇਤ ਵੀ ਕਰਦੀਆਂ ਹਨ ਕਿ ਸਾਨੂੰ ਹੋਰ ਵੀ ਚੌਕਸ ਰਹਿਣਾ ਚਾਹੀਦਾ ਹੈ ਅਤੇ ਇਮਾਰਤਾਂ ਵਿਚ ਸੁਰੱਖਿਆ ਗਾਰਡਾਂ ਨੂੰ ਵਧੇਰੇ ਧਿਆਨ ਦੇਣਾ ਚਾਹੀਦਾ ਹੈ।