ਫ਼ਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਮੌਕੇ ਸਿਨੇਮਾ ਘਰਾਂ ’ਚ ਵਧਾਈ ਗਈ ਸੁਰੱਖਿਆ
ਅੰਮ੍ਰਿਤਸਰ, 17 ਜਨਵਰੀ- ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੇ ਪੰਜਾਬ ਵਿਚ ਰਿਲੀਜ਼ ’ਤੇ, ਅੰਮ੍ਰਿਤਸਰ ਦੇ ਐਸ.ਐਚ.ਓ. ਬਲਜਿੰਦਰ ਸਿੰਘ ਔਲਖ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਫ਼ਿਲਮ ਦੀ ਸਕ੍ਰੀਨਿੰਗ ਨੂੰ ਰੋਕਣ ਦੀ ਅਪੀਲ ਤੋਂ ਬਾਅਦ ਇੱਥੇ (ਸਿਨੇਮਾ ਹਾਲ ’ਤੇ) ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਨੇਮਾ ਹਾਲ ਦੇ ਮੈਨੇਜਰ ਨਾਲ ਵੀ ਸੰਪਰਕ ਕੀਤਾ ਹੈ ਤੇ ਉਸ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਕੋਈ ਸਕ੍ਰੀਨਿੰਗ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਇੱਥੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਾਂ। ਦੱਸ ਦੇਈਏ ਕਿ ਬੀਤੇ ਦਿਨ ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਪੰਜਾਬ ਰਾਜ ਦੇ ਸਾਰੇ ਸਿਨੇਮਾ ਹਾਲਾਂ ਵਿਚ ਫ਼ਿਲਮ ‘ਐਮਰਜੈਂਸੀ’ ’ਤੇ ਤੁਰੰਤ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ।