JALANDHAR WEATHER

ਪ੍ਰਧਾਨ ਮੰਤਰੀ ਅੱਜ ਕਰਨਗੇ ਗਲੋਬਲ ਆਟੋ ਪ੍ਰਦਰਸ਼ਨੀ ਦੇ ਦੂਜੇ ਐਡੀਸ਼ਨ ਦਾ ਉਦਘਾਟਨ

ਨਵੀਂ ਦਿੱਲੀ, 17 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗਲੋਬਲ ਆਟੋ ਪ੍ਰਦਰਸ਼ਨੀ ਦੇ ਦੂਜੇ ਐਡੀਸ਼ਨ ਦਾ ਉਦਘਾਟਨ ਕਰਨਗੇ। ਇਸ ਪ੍ਰਦਰਸ਼ਨੀ ਵਿਚ ਨਵੇਂ ਵਾਹਨਾਂ, ਪੁਰਜ਼ਿਆਂ ਅਤੇ ਤਕਨਾਲੋਜੀ ਦੇ ਖੇਤਰਾਂ ਵਿਚ 100 ਤੋਂ ਵੱਧ ਨਵੀਆਂ ਪੇਸ਼ਕਸ਼ਾਂ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਜਿਸ ਵਿਚ ਇਲੈਕਟ੍ਰਿਕ ਵਾਹਨਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ ਵਾਹਨ ਪ੍ਰਦਰਸ਼ਨੀ 17 ਤੋਂ 22 ਜਨਵਰੀ ਤੱਕ ਚੱਲੇਗੀ। ਇਸ ਵਿਚ, ਵੱਖ-ਵੱਖ ਕਿਸਮਾਂ ਦੇ ਵਾਹਨਾਂ ਦੇ ਨਾਲ-ਨਾਲ ਵਾਹਨਾਂ ਨਾਲ ਸੰਬੰਧਿਤ ਹਰ ਚੀਜ਼ ਇਕ ਛੱਤ ਹੇਠ ਦੇਖੀ ਜਾਵੇਗੀ। ਇਸ ਦਾ ਮਤਲਬ ਹੈ ਕਿ ਵਾਹਨ ਨਿਰਮਾਤਾਵਾਂ ਤੋਂ ਇਲਾਵਾ, ਕੰਪੋਨੈਂਟ ਨਿਰਮਾਤਾਵਾਂ, ਇਲੈਕਟ੍ਰਾਨਿਕ ਉਪਕਰਣਾਂ, ਟਾਇਰਾਂ ਅਤੇ ਊਰਜਾ ਸਟੋਰੇਜ ਨਿਰਮਾਤਾਵਾਂ ਦੇ ਨਾਲ-ਨਾਲ ਵਾਹਨ ਸਾਫ਼ਟਵੇਅਰ ਕੰਪਨੀਆਂ ਦੇ ਉਤਪਾਦ ਇਸ ਵਿਚ ਦੇਖੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ