ਸੰਘਣੀ ਧੁੰਦ ਦੀ ਲਪੇਟ ਵਿਚ ਰਾਜਧਾਨੀ
ਨਵੀਂ ਦਿੱਲੀ, 3 ਜਨਵਰੀ- ਰਾਸ਼ਟਰੀ ਰਾਜਧਾਨੀ ਦਿੱਲੀ ਸੰਘਣੀ ਧੁੰਦ ਦੀ ਲਪੇਟ ਵਿਚ ਹੈ। ਅੱਜ ਸੀਜ਼ਨ ਦੀ ਸਭ ਤੋਂ ਵੱਧ ਧੁੰਦ ਦੇਖਣ ਨੂੰ ਮਿਲੀ। ਧੁੰਦ ਕਾਰਨ ਰੇਲਗੱਡੀਆਂ ਦੀ ਰਫ਼ਤਾਰ ਧੀਮੀ ਹੋ ਗਈ ਹੈ ਅਤੇ ਉਡਾਣਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਦਿੱਲੀ ਏਅਰਪੋਰਟ ਦਾ ਕਹਿਣਾ ਹੈ ਕਿ ਵਿਜ਼ੀਬਿਲਟੀ ਬਹੁਤ ਘੱਟ ਹੈ, ਹਾਲਾਂਕਿ ਹੁਣ ਤੱਕ ਸਾਰੀਆਂ ਉਡਾਣਾਂ ਸਮੇਂ ’ਤੇ ਚੱਲ ਰਹੀਆਂ ਹਨ। ਪਰ ਯਾਤਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਫ਼ਰ ਸੰਬੰਧੀ ਏਅਰਲਾਈਨ ਤੋਂ ਜਾਣਕਾਰੀ ਲੈਂਦੇ ਰਹਿਣ।