ਤੇਲੰਗਾਨਾ ਚ ਰਾਇਥੂ ਭਰੋਸਾ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਪ੍ਰਤੀ ਏਕੜ ਮਿਲੇਗਾ 12,000 ਰੁਪਏ ਸਾਲਾਨਾ
ਹੈਦਰਾਬਾਦ (ਤੇਲੰਗਾਨਾ), 5 ਜਨਵਰੀ - ਤੇਲੰਗਾਨਾ ਵਿਚ ਕਿਸਾਨਾਂ ਨੂੰ ਰਾਇਥੂ ਭਰੋਸਾ ਯੋਜਨਾ ਦੇ ਤਹਿਤ 12,000 ਰੁਪਏ ਪ੍ਰਤੀ ਏਕੜ ਸਾਲਾਨਾ ਮਿਲੇਗਾ, ਕਿਉਂਕਿ ਰਾਜ ਸਰਕਾਰ ਨੇ ਇਸ ਯੋਜਨਾ ਦੇ ਤਹਿਤ ਨਕਦ ਲਾਭ ਵਿਚ 2,000 ਰੁਪਏ ਦਾ ਵਾਧਾ ਕੀਤਾ ਹੈ।ਇਸ ਤੋਂ ਇਲਾਵਾ, ਬੇਜ਼ਮੀਨੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਨਵੀਂ ਸ਼ੁਰੂ ਕੀਤੀ ਗਈ ਇੰਦਰਾਮਾ ਆਤਮੀਆ ਭਰੋਸਾ ਯੋਜਨਾ ਦੇ ਤਹਿਤ ਸਾਲਾਨਾ ਸਮਾਨ ਰਾਸ਼ੀ ਮਿਲੇਗੀ। ਮੁੱਖ ਮੰਤਰੀ ਰੇਵੰਤ ਰੈਡੀ ਨੇ ਕੱਲ੍ਹ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਰਾਸ਼ਨ ਕਾਰਡ ਤੋਂ ਬਿਨਾਂ ਸਾਰੇ ਲੋਕਾਂ ਨੂੰ ਨਵੇਂ ਰਾਸ਼ਨ ਕਾਰਡ ਦਿੱਤੇ ਜਾਣਗੇ।