ਹਰਿਆਣਾ ਦੇ ਸੋਨੀਪਤ ਚ ਆਇਆ ਭੁਚਾਲ
ਸੋਨੀਪਤ, 5 ਜਨਵਰੀ - ਹਰਿਆਣਾ ਦੇ ਸੋਨੀਪਤ ਚ ਅੱਜ ਤੜਕੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੜਕੇ 3.15 ਵਜੇ ਆਏ ਭੁਚਾਲ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 3.0 ਮਾਪੀ ਗਈ। 12 ਦਿਨਾਂ ਚ ਸੋਨੀਪਤ ਚ ਇਹ ਭੁਚਾਲ ਦਾ ਤੀਸਰਾ ਝਟਕਾ ਸੀ। ਇਸ ਤੋਂ ਪਹਿਲਾਂ 25 ਅਤੇ 26 ਦਸੰਬਰ ਨੂੰ ਵੀ ਸੋਨੀਪਤ ਚ ਦੋ ਵਾਰ ਭੁਚਾਲ ਆ ਚੁੱਕਾ ਹੈ।