ਬਨਿਹਾਲ ਤੋਂ ਕਟੜਾ ਤੱਕ 110 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਦੀ ਰੇਲਗੱਡੀ ਦਾ 8 ਨੂੰ ਕੀਤਾ ਜਾਵੇਗਾ ਟ੍ਰਾਇਲ - ਰੇਲਵੇ
ਰਿਆਸੀ (ਜੰਮੂ-ਕਸ਼ਮੀਰ), 5 ਜਨਵਰੀ - ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸੰਦੀਪ ਗੁਪਤਾ ਨੇ ਕਿਹਾ, " ਕਟੜਾ ਰਿਆਸੀ ਸੈਕਸ਼ਨ ਦਾ ਇਹ ਕੋਈ ਪਹਿਲਾ ਟ੍ਰਾਇਲ ਨਹੀਂ ਹੈ। 7 ਅਤੇ 8 ਤਰੀਕ ਨੂੰ ਕਮਿਸ਼ਨਰ ਰੇਲਵੇ ਸੇਫਟੀ ਦਾ ਇਕ ਸੁਰੱਖਿਆ ਨਿਰੀਖਣ ਹੈ। ਕਟੜਾ ਰਿਆਸੀ ਸੈਕਸ਼ਨ ਦੇ ਉਸੇ ਨਿਰੀਖਣ ਵਿਚ, ਬਨਿਹਾਲ ਤੋਂ ਕਟੜਾ ਤੱਕ 110 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਦੀ ਰੇਲਗੱਡੀ ਦਾ ਇਕ ਟ੍ਰਾਇਲ ਕੀਤਾ ਜਾਵੇਗਾ। ਡਬਲਯੂ.ਏ.ਪੀ. 7 ਇਲੈਕਟ੍ਰਿਕ ਦੀ ਵਰਤੋਂ ਕਰਕੇ ਬਨਿਹਾਲ ਤੋਂ ਕਟੜਾ ਅਤੇ ਕਟੜਾ ਤੋਂ ਬਨਿਹਾਲ ਤੱਕ ਟਰਾਇਲ ਕੀਤਾ ਗਿਆ ਹੈ। ਲੋਕੋ ਟਰਾਇਲ ਚੱਲ ਰਹੇ ਹਨ, 7 ਨੂੰ ਕਮਿਸ਼ਨਰ ਰੇਲਵੇ ਸੇਫਟੀ ਜਾਂਚ ਕਰਨਗੇ ਅਤੇ 8 ਨੂੰ ਰਿਪੋਰਟ ਦੇਣਗੇ। ਟਰੈਕ ਜੋੜ ਦਿੱਤੇ ਗਏ ਹਨ ਅਤੇ ਸਾਰੇ ਕੰਮ ਖ਼ਤਮ ਹੋ ਗਏ ਹਨ।