ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਲੀ-ਗਾਜ਼ੀਆਬਾਦ-ਮੇਰਠ ਨਮੋ ਭਾਰਤ ਕਾਰੀਡੋਰ ਦਾ ਉਦਘਾਟਨ
ਸਾਹਿਬਾਬਾਦ (ਯੂ.ਪੀ), 5 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਗਾਜ਼ੀਆਬਾਦ-ਮੇਰਠ ਨਮੋ ਭਾਰਤ ਕਾਰੀਡੋਰ ਦਾ ਉਦਘਾਟਨ ਕੀਤਾ। ਇਵੈਂਟ ਦੌਰਾਨ ਉਨ੍ਹਾਂ ਤੇਜ਼ ਰੇਲ ਵਿਚ ਸਫ਼ਰ ਵੀ ਕੀਤਾ, ਜਿਸ ਲਈ ਉਸਨੇ ਆਨਲਾਈਨ ਭੁਗਤਾਨ ਕਰਨ ਵਾਂਗ ਟਿਕਟ ਖਰੀਦੀ।ਉਨ੍ਹਾਂ ਸਾਹਿਬਾਬਾਦ ਆਰ.ਆਰ.ਟੀ.ਐਸ. ਸਟੇਸ਼ਨ ਤੋਂ ਨਿਊ ਅਸ਼ੋਕ ਨਗਰ ਆਰ.ਆਰ.ਟੀ.ਐਸ. ਸਟੇਸ਼ਨ ਤੱਕ ਨਮੋ ਭਾਰਤ ਟਰੇਨ ਦੀ ਸਵਾਰੀ ਕਰਦੇ ਹੋਏ ਸਕੂਲੀ ਬੱਚਿਆਂ ਨਾਲ ਮੁਲਾਕਾਤ ਕੀਤੀ।