ਬਾਰਡਰ-ਗਾਵਸਕਰ ਟਰਾਫ਼ੀ ਚ ਪਲੇਅਰ ਆਫ ਦੀ ਸੀਰੀਜ਼ ਬਣੇ ਬੁਮਰਾਹ
ਸਿਡਨੀ, 5 ਜਨਵਰੀ - ਟੀਮ ਇੰਡੀਆ ਦੇ ਕਪਤਾਨ ਜਸਪ੍ਰੀਤ ਬੁਮਰਾਹ ਆਸਟ੍ਰੇਲੀਆ ਖ਼ਿਲਾਫ਼ ਬਾਰਡਰ ਗਾਵਸਕਰ-ਟਰਾਫੀ ਚ ਪਲੇਅਰ ਆਫ ਦੀ ਸੀਰੀਜ਼ ਬਣੇ ਹਨ। ਬੁਮਰਾਹ ਨੇ ਸਿਰੀਜ਼ 5 ਮੈਚਾਂ 'ਚ 32 ਵਿਕਟਾਂ ਹਾਸਲ ਕੀਤੀਆਂ। ਸਿਰੀਜ਼ ਚ 32 ਵਿਕਟਾਂ ਹਾਸਲ ਕਰਨ ਤੋਂ ਬਾਅਦ ਬੁਮਰਾਹ ਵਿਦੇਸ਼ ਦੀ ਧਰਤੀ 'ਤੇ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ।