ਇਸਰੋ ਨੇ ਸ਼੍ਰੀਹਰੀਕੋਟਾ ਤੋਂ ਸਪਾਡੇਕਸ ਅਤੇ ਨਵੀਨਤਾਕਾਰੀ ਪੇਲੋਡ ਨਾਲ ਪੀਐਸਐਲਵੀ-ਸੀ60 ਲਾਂਚ ਕੀਤਾ
ਆਂਧਰਾ ਪ੍ਰਦੇਸ਼, 30 ਦਸੰਬਰ - ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ੍ਰੀਹਰੀਕੋਟਾ ਤੋਂ ਸਪਾਡੇਕਸਅਤੇ ਨਵੀਨਤਾਕਾਰੀ ਪੇਲੋਡ ਨਾਲ ਪੀਐਸਐਲਵੀ-ਸੀ60 ਲਾਂਚ ਕੀਤਾ। ਪਹਿਲੇ ਪੜਾਅ ਦਾ ਪ੍ਰਦਰਸ਼ਨ ਆਮ ਵਾਂਗ ਰਿਹਾ। ਸਪਾਡੇਕਸ(ਸਪੇਸ ਡੌਕਿੰਗ ਪ੍ਰਯੋਗ) ਔਰਬਿਟਲ ਡੌਕਿੰਗ ਵਿਚ ਭਾਰਤ ਦੀ ਸਮਰੱਥਾ ਨੂੰ ਸਥਾਪਿਤ ਕਰਨ ਲਈ ਇਕ ਪਾਇਨੀਅਰ ਮਿਸ਼ਨ ਹੈ, ਜੋ ਭਵਿੱਖ ਵਿਚ ਮਨੁੱਖੀ ਪੁਲਾੜ ਉਡਾਣ ਅਤੇ ਸੈਟੇਲਾਈਟ ਸੇਵਾ ਮਿਸ਼ਨਾਂ ਲਈ ਇਕ ਮਹੱਤਵਪੂਰਨ ਤਕਨਾਲੋਜੀ ਹੈ।