ਹੁਸ਼ਿਆਰਪੁਰ ਜ਼ਿਲ੍ਹੇ ’ਚ ਬਾਅਦ ਦੁਪਹਿਰ 3 ਵਜੇ ਤੱਕ ਕੁੱਲ 55.24 ਫ਼ੀਸਦੀ ਵੋਟਾਂ ਪੋਲ
ਹੁਸ਼ਿਆਰਪੁਰ, 21 ਦਸੰਬਰ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਜ਼ਿਲ੍ਹੇ ’ਚ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਵਾਰਡਾਂ ਲਈ ਅੱਜ ਪੈ ਰਹੀਆਂ ਵੋਟਾਂ ਦੌਰਾਨ ਬਾਅਦ ਦੁਪਹਿਰ 3 ਵਜੇ ਤੱਕ ਜ਼ਿਲ੍ਹਾ ਹੁਸ਼ਿਆਰਪੁਰ ’ਚ ਕੁੱਲ 55.24 ਫ਼ੀਸਦੀ ਵੋਟਾਂ ਪੋਲ ਹੋਈਆਂ, ਜਿਨ੍ਹਾਂ ’ਚ ਹੁਸ਼ਿਆਰਪੁਰ ’ਚ 46.07 ਫ਼ੀਸਦੀ, ਹਰਿਆਣਾ ’ਚ 64.01, ਟਾਂਡਾ ’ਚ 70.54 ਤੇ ਮਾਹਿਲਪੁਰ ’ਚ 62.00 ਫ਼ੀਸਦੀ ਵੋਟਿੰਗ ਹੋਈ।