ਆਪਸ ’ਚ ਟਕਰਾਈਆਂ ਕਈ ਗੱਡੀਆਂ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਸਰਹਿੰਦ, (ਫ਼ਤਿਹਗੜ੍ਹ ਸਾਹਿਬ), 14 ਦਸੰਬਰ- ਸਰਹਿੰਦ ਫਲੋਟਿੰਗ ਰੈਸਟੋਰੈਂਟ ਨਜ਼ਦੀਕ ਵਾਪਰੇ ਸੜਕੀ ਹਾਦਸੇ ਦੌਰਾਨ ਆਪਸ ਵਿਚ ਗੱਡੀਆ ਟਕਰਾਉਣ ਕਾਰਨ ਕਈ ਗੱਡੀਆ ਨੁਕਸਾਨੀਆਂ ਗਈਆਂ, ਹਾਲਾਂਕਿ ਇਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਜਦੋਂਕਿ ਜ਼ਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਪੁਲਿਸ ਵਲੋਂ ਲੋਕਾਂ ਦੀ ਸਹਾਇਤਾ ਨਾਲ ਇਲਾਜ ਲਈ ਭੇਜਿਆ ਗਿਆ। ਜ਼ਖਮੀ ਟਰਾਲਾ ਡਰਾਈਵਰ ਨੇ ਦੱਸਿਆ ਕਿ ਉਹ ਆਪਣੀ ਸਾਈਡ ’ਤੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਇਕ ਕਾਰ ਅਚਾਨਕ ਹੀ ਗੱਡੀ ਅੱਗੇ ਆ ਗਈ, ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਟਰਾਲਾ ਫੁੱਟਪਾਥ ’ਤੇ ਚੜ ਕੇ ਪਲਟ ਗਿਆ ਤੇ ਇਸੇ ਦੌਰਾਨ ਹੋਰ ਗੱਡੀਆਂ ਵੀ ਆਪਸ ਵਿਚ ਟਕਰਾ ਗਈਆਂ ।