ਕਾਂਗਰਸ ਹੋਵੇ ਜਾਂ ਸਾਡੀ ਸਰਕਾਰ, ਸਭ ਨੇ ਕੰਮ ਕੀਤਾ- ਕਿਰਨ ਰਿਜਿਜੂ
ਨਵੀਂ ਦਿੱਲੀ, 14 ਦਸੰਬਰ- ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਅੱਜ ਸੰਵਿਧਾਨ ’ਤੇ ਚਰਚਾ ਦਾ ਦੂਜਾ ਦਿਨ ਹੈ। ਇਸ ਦੌਰਾਨ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਕਾਂਗਰਸ ਸਰਕਾਰ ਹੋਵੇ ਜਾਂ ਸਾਡੀ ਸਰਕਾਰ, ਹਰ ਕਿਸੇ ਨੇ ਆਪਣੇ ਤਰੀਕੇ ਨਾਲ ਕੰਮ ਕੀਤਾ ਹੈ। ਮੈਂ ਉਸ ਕੰਮ ਤੋਂ ਇਨਕਾਰ ਨਹੀਂ ਕਰ ਰਿਹਾ ਜੋ ਕਾਂਗਰਸ ਨੇ ਘੱਟ ਗਿਣਤੀਆਂ ਲਈ ਕੀਤਾ ਹੈ। ਸਾਡੇ ਦੇਸ਼ ਵਿਚ ਸਾਰੀਆਂ ਘੱਟ ਗਿਣਤੀਆਂ ਨੂੰ ਕਾਨੂੰਨੀ ਸੁਰੱਖਿਆ ਦਿੱਤੀ ਗਈ ਹੈ। ਦੂਜੇ ਦੇਸ਼ਾਂ ਵਿਚ ਅਜਿਹਾ ਨਹੀਂ ਹੈ।