ਭਾਰਤੀ ਜਲ ਸੈਨਾ ਨੂੰ ਅਗਲੇ ਮਹੀਨੇ ਤੱਕ 26 ਰਾਫੇਲ, 3 ਸਕਾਰਪੀਨ ਪਣਡੁੱਬੀਆਂ ਲਈ 90,000 ਕਰੋੜ ਰੁਪਏ ਦੇ ਸੌਦੇ ਕੀਤੇ ਜਾਣ ਦੀ ਉਮੀਦ
ਨਵੀਂ ਦਿੱਲੀ, 2 ਦਸੰਬਰ (ਏਐਨਆਈ) : ਭਾਰਤੀ ਜਲ ਸੈਨਾ ਅਗਲੇ ਮਹੀਨੇ ਤੱਕ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ਾਂ ਅਤੇ ਤਿੰਨ ਵਾਧੂ ਪਣਡੁੱਬੀਆਂ, ਸਕਾਰਪੀਨ ਪਣਡੁੱਬੀਆਂ ਲਈ 90,000 ਕਰੋੜ ਰੁਪਏ ਦੇ ਸੌਦੇ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਕਰ ਰਹੀ ਹੈ । ਸਾਲਾਨਾ ਜਲ ਸੈਨਾ ਦਿਵਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਨੇਵੀ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਨੇ ਕਿਹਾ, "ਭਾਰਤੀ ਜਲ ਸੈਨਾ ਅਗਲੇ ਮਹੀਨੇ ਤੱਕ ਰਾਫੇਲ-ਮਰੀਨ ਅਤੇ ਤਿੰਨ ਵਾਧੂ ਪਣਡੁੱਬੀਆਂ ,ਸਕਾਰਪੀਨ ਪਣਡੁੱਬੀਆਂ ਲਈ ਸੌਦਿਆਂ 'ਤੇ ਦਸਤਖ਼ਤ ਕਰਨ ਦੀ ਉਮੀਦ ਕਰ ਰਹੀ ਹੈ। ਭਾਰਤੀ ਜਲ ਸੈਨਾ 26 ਰਾਫੇਲ ਮਰੀਨ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਫਰਾਂਸ ਨਾਲ ਅਤੇ ਮਜ਼ਾਗਨ ਡੌਕਯਾਰਡਜ਼ ਲਿਮਟਿਡ ਵਿਖੇ ਤਿੰਨ ਵਾਧੂ ਸਕਾਰਪੀਨ-ਸ਼੍ਰੇਣੀ ਦੀਆਂ ਪਣਡੁੱਬੀਆਂ ਦੇ ਨਿਰਮਾਣ ਲਈ ਫਰਾਂਸੀਸੀ ਜਲ ਸੈਨਾ ਸਮੂਹ ਨਾਲ ਗੱਲਬਾਤ ਕਰ ਰਹੀ ਹੈ।