ਭਗਤ ਸਿੰਘ ਦੇ ਬੁੱਤ ਦੇ ਉਦਘਾਟਨ 'ਚ ਦੇਰੀ ਦੇ ਵਿਰੋਧ 'ਚ ਮੋਹਾਲੀ ਏਅਰਪੋਰਟ ਵੱਲ ਰੋਸ ਮਾਰਚ ਕਰਦੇ ਭਾਜਪਾ ਆਗੂ ਗ੍ਰਿਫਤਾਰ
ਮੋਹਾਲੀ, 2 ਦਸੰਬਰ-ਭਗਤ ਸਿੰਘ ਦੇ ਬੁੱਤ ਦੇ ਉਦਘਾਟਨ 'ਚ ਦੇਰੀ ਦੇ ਵਿਰੋਧ 'ਚ ਮੋਹਾਲੀ ਏਅਰਪੋਰਟ ਵੱਲ ਰੋਸ ਮਾਰਚ ਕਰਦੇ ਭਾਜਪਾ ਆਗੂ ਗ੍ਰਿਫਤਾਰ ਕੀਤੇ ਗਏ ਹਨ। ਗ੍ਰਿਫਤਾਰੀ ਅਧੀਨ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਕੇਵਲ ਢਿੱਲੋਂ, ਸਰਦਾਰ ਫਤਿਹ ਜੰਗ ਬਾਜਵਾ ਅਤੇ ਡਾ. ਸੁਭਾਸ਼ ਸ਼ਰਮਾ, ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸੂਬਾ ਮੀਡੀਆ ਹੈੱਡ ਵਿਨੀਤ ਜੋਸ਼ੀ, ਸੂਬਾਈ ਬੁਲਾਰੇ ਪ੍ਰਿਥਪਾਲ ਸਿੰਘ ਬਲੀਏਵਾਲ, ਬੁਲਾਰੇ ਭਾਜਪਾ ਪੰਜਾਬ ਮਨਪ੍ਰੀਤ ਸਿੰਘ ਬੰਨੀ ਸੰਧੂ, ਸੂਬਾ ਪ੍ਰਧਾਨ ਸ. ਕਨਵੀਨਰ ਲੀਗਲ ਸੈੱਲ ਐਨ.ਕੇ.ਵਰਮਾ, ਜ਼ਿਲ੍ਹਾ ਪ੍ਰਧਾਨ ਭਾਜਪਾ ਮੋਹਾਲੀ ਸੰਜੀਵ ਵਸ਼ਿਸ਼ਟ, ਜ਼ਿਲ੍ਹਾ ਪ੍ਰਧਾਨ ਪਟਿਆਲਾ ਸੰਜੀਵ ਸ਼ਰਮਾ ਬਿੱਟੂ ਆਦਿ ਹਨ।