ਮਲਿਕਅਰਜੁਨ ਖੜਗੇ ਦੇ ਨਿਵਾਸ 'ਤੇ ਬੈਠਕ ਤੋਂ ਬਾਅਦ ਕੇ.ਸੀ. ਵੇਣੂਗੋਪਾਲ ਦਾ ਬਿਆਨ
ਨਵੀਂ ਦਿੱਲੀ, 2 ਦਸੰਬਰ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਈ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੰਸਦ ਮੈਂਬਰ ਅਤੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅਸੀਂ ਸੰਸਦੀ ਕਾਰਵਾਈ 'ਤੇ ਚਰਚਾ ਕੀਤੀ। ਸਪੀਕਰ ਨੇ ਅੱਜ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਉਹ 13-14 ਨੂੰ ਲੋਕ ਸਭਾ ਅਤੇ 16-17 ਨੂੰ ਰਾਜ ਸਭਾ ਵਿਚ ਚਰਚਾ ਕਰਨ ਲਈ ਸਹਿਮਤ ਹੋਏ। ਸੰਵਿਧਾਨ 'ਤੇ ਚਰਚਾ ਹੋਣੀ ਚਾਹੀਦੀ ਹੈ, ਇਹ ਸਾਡੀ ਮੰਗ ਸੀ। ਭਾਵੇਂ ਦੇਰ ਹੋ ਗਈ ਹੈ, ਚੰਗਾ ਹੈ, ਅਸੀਂ ਫੈਸਲੇ ਦਾ ਸਵਾਗਤ ਕਰਦੇ ਹਾਂ।