ਭਾਜਪਾ ਕਦੇ ਈ.ਵੀ.ਐਮ. ਤੋਂ ਵੋਟਾਂ ਚੋਰੀ ਕਰਦੀ ਹੈ ਅਤੇ ਕਦੇ ਚੁਣੇ ਹੋਏ ਵਿਧਾਇਕਾਂ ਦੀ ਚੋਰੀ ਕਰਦੀ ਹੈ: ਖੜਗੇ
ਨਵੀਂ ਦਿੱਲੀ , 1 ਦਸੰਬਰ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਆਯੋਜਿਤ 'ਮਹਾਰਾਲੀ' ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਸਿਰਫ਼ ਨੈਤਿਕਤਾ ਦੀ ਗੱਲ ਕਰਦੀ ਹੈ, ਪਰ ਅਨੈਤਿਕ ਗੱਲਾਂ ਕਰਦੀ ਹੈ। ਕਦੇ ਉਹ ਈ.ਵੀ.ਐਮ. ਤੋਂ ਵੋਟਾਂ ਚੋਰੀ ਕਰਦੀ ਹੈ ਅਤੇ ਕਦੇ ਉਹ ਤੁਹਾਡੇ ਚੁਣੇ ਹੋਏ ਵਿਧਾਇਕਾਂ ਨੂੰ ਚੋਰੀ ਕਰਦੀ ਹੈ। ਕਦੇ ਇਹ ਤੁਹਾਡੀ ਪੈਨਸ਼ਨ ਚੋਰੀ ਕਰਦੀਹੈ ਅਤੇ ਕਦੇ ਕਿਸਾਨਾਂ ਦਾ ਘੱਟੋ-ਘੱਟ ਸਮਰਥਨ ਮੁੱਲ ਚੋਰੀ ਕਰਦੀਹੈ। ਕਈ ਵਾਰ ਸ਼ਿਕਾਇਤਾਂ ਮਿਲਦੀਆਂ ਹਨ ਕਿ ਚੋਣਾਂ ਤੋਂ ਬਾਅਦ ਵੀ ਈ.ਵੀ.ਐਮ. ਵਿਚ 99% ਬੈਟਰੀ ਰਹਿ ਗਈ ਸੀ ਅਤੇ ਕਈ ਵਾਰ ਇਕ ਘੰਟੇ ਵਿਚ ਹਜ਼ਾਰਾਂ ਵੋਟਾਂ ਪੈ ਗਈਆਂ ਸਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਈਏ।