ਖੁਰਾਲਗੜ੍ਹ ਸਾਹਿਬ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਹਾਦਸਾ, 1 ਦੀ ਮੌਤ, 7 ਜ਼ਖ਼ਮੀ
ਬੀਣੇਵਾਲ (ਹੁਸ਼ਿਆਰਪੁਰ), 1 ਦਸੰਬਰ (ਬੈਜ ਚੌਧਰੀ)-ਖੁਰਾਲਗੜ੍ਹ ਸਾਹਿਬ ਵਿਚ ਇਕ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਬਰੇਕਾਂ ਫੇਲ ਹੋਣ ਕਰਕੇ ਪਹਾੜੀ ਨਾਲ ਟਕਰਾਉਣ ਨਾਲ ਬੱਸ ਵਿਚ ਸਵਾਰ ਪੰਜ ਸ਼ਰਧਾਲੂ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਮਹਿਲਾ ਕਿਰਨ ਬਾਲਾ ਦੀ ਮੌਤ ਹੋ ਗਈ ਜਦਕਿ ਮਨਵੀਰ, ਹਿਮਾਂਸ਼ੂ, ਸਰੋਜ ਬਾਲਾ ਤੇ ਹਰਲੀਨ ਕੌਰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਚ ਇਲਾਜ ਅਧੀਨ ਹਨ। ਸਾਰੇ ਸ਼ਰਧਾਲੂ ਸਮਰਾਲਾ/ਮਾਛੀਵਾੜਾ ਦੇ ਦੱਸੇ ਜਾਂਦੇ ਹਨ ਤੇ ਆਪਸ ਵਿਚ ਰਿਸ਼ਤੇਦਾਰ ਹਨ।