ਸੁਪਰੀਮ ਕੋਰਟ ਨੂੰ ਅਪੀਲ - ਧਾਰਮਿਕ ਪਟੀਸ਼ਨਾਂ 'ਤੇ ਰੋਕ ਲਗਾ ਕੇ ਦੇਸ਼ ਨੂੰ ਫ਼ਿਰਕੂ ਅੱਗ 'ਚ ਝੋਕਣ ਤੋਂ ਬਚਾਇਆ ਜਾਵੇ
ਪਠਾਨਕੋਟ, 1 ਦਸੰਬਰ (ਸੰਧੂ)-ਮੋਦੀ ਸਰਕਾਰ ਲੋਕਾਂ ਨੂੰ ਧਾਰਮਿਕ ਮਸਲਿਆਂ ਵਿਚ ਉਲਝਾਅ ਕੇ 2 ਫ਼ਿਰਕਿਆਂ ਨੂੰ ਲੜਵਾ ਰਹੀ ਹੈ। ਸੰਬਲ ਅਤੇ ਅਜਮੇਰ ਸ਼ਰੀਫ ਮਸਜਿਦਾਂ ਹੇਠ ਸ਼ਿਵ ਮੰਦਿਰ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ ਅਤੇ ਫਿਰਕੂ ਤਣਾਅ ਵਧਾਇਆ ਜਾ ਰਿਹਾ ਹੈ, ਜਿਸ ਨਾਲ ਮਨੁੱਖੀ ਜਾਨਾਂ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਸਾਰੀਆਂ ਅਦਾਲਤਾਂ ਵਿਚ ਚੱਲ ਰਹੇ ਧਾਰਮਿਕ ਮਾਮਲਿਆਂ ਉਤੇ ਰੋਕ ਲਗਾਈ ਜਾਵੇ। ਇਹ ਅਪੀਲ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ.ਐਮ. ਨੇ ਪਾਰਟੀ ਦਫਤਰ ਪਠਾਨਕੋਟ ਵਿਖੇ ਜ਼ਿਲ੍ਹਾ ਕਮੇਟੀ ਦੇ ਇਜਲਾਸ ਤੋਂ ਬਾਅਦ ਹੋਈ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਲੋਕ ਸਭਾ ਇਹ ਕਾਨੂੰਨ ਬਣਾ ਚੁੱਕੀ ਹੈ ਕਿ ਜੋ ਧਾਰਮਿਕ ਅਸਥਾਨ ਆਜ਼ਾਦੀ ਤੋਂ ਪਹਿਲਾਂ ਬਣੇ ਹਨ। ਉਨ੍ਹਾਂ ਦੀ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਵੇ। ਫਿਰ ਕਿਉਂ ਸਰਵੇਖਣ ਕਰਵਾਏ ਜਾ ਰਹੇ ਹਨ। ਜਾਣ-ਬੁੱਝ ਕੇ ਫਿਰਕੂ ਤਣਾਅ ਵਧਾਇਆ ਜਾ ਰਿਹਾ ਹੈ।