JALANDHAR WEATHER

ਫਤਿਹਗੜ੍ਹ ਭਾਦਸੋਂ ਵਿਖੇ ਜੰਗਲੀ ਸੂਰ ਦਾ ਲੋਕਾਂ ’ਤੇ ਹਮਲਾ, ਦਰਜਨ ਦੇ ਕਰੀਬ ਜ਼ਖ਼ਮੀ

ਭਵਾਨੀਗੜ੍ਹ (ਸੰਗਰੂਰ), 1 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਫਤਿਹਗੜ੍ਹ ਭਾਦਸੋਂ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਘਰ ਵਿਚ ਵੜੇ ਜੰਗਲੀ ਸੂਰ ਵਲੋਂ ਕਰੀਬ ਇਕ ਦਰਜਨ ਵਿਅਕਤੀਆਂ ਨੂੰ ਵੱਢਿਆ ਗਿਆ ਤੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ਵਿਚੋਂ ਇਕ ਬਜ਼ੁਰਗ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਗੰਭੀਰ ਜ਼ਖਮੀ ਹਾਲਤ ’ਚ ਸਥਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਏ ਬਜ਼ੁਰਗ ਛੋਟਾ ਸਿੰਘ ਵਾਸੀ ਫਤਿਹਗੜ੍ਹ ਭਾਦਸੋਂ ਦੇ ਪੁੱਤਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਨੇੜੇ ਖੇਤਾਂ ਵਿਚ ਪਾਇਆ ਹੋਇਆ ਹੈ। ਮੇਰੇ ਪਿਤਾ ਆਪਣੇ ਘਰ ਅੱਗੇ ਖੜ੍ਹੇ ਸਨ ਤਾਂ ਅਚਾਨਕ ਖੇਤਾਂ ਵਲੋਂ ਆਏ ਇਕ ਜੰਗਲੀ ਸੂਰ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਛੋਟਾ ਸਿੰਘ ਨੂੰ ਥਾਂ-ਥਾਂ ਤੋਂ ਗੰਭੀਰ ਰੂਪ ਵਿਚ ਜ਼ਖ਼ਮੀ ਕਰਦਿਆਂ ਜਦੋਂ ਬਜ਼ੁਰਗ ਦੇ ਰੌਲਾ ਪਾਉਣ ਨਾਲ ਉਸ ਦੀ ਮਾਤਾ (ਬਜ਼ੁਰਗ ਦੀ ਪਤਨੀ) ਜਸਵਿੰਦਰ ਕੌਰ ਬਾਹਰ ਆਈ ਤਾਂ ਜੰਗਲੀ ਸੂਰ ਨੇ ਉਸ ’ਤੇ ਵੀ ਹਮਲਾ ਕਰਦਿਆਂ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਉਹ ਬਚਾਅ ਲਈ ਆਇਆ ਤਾਂ ਊਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਪਤਾ ਲਗਦਿਆਂ ਹੀ ਪਿੰਡ ਵਾਸੀ ਉਨ੍ਹਾਂ ਦੇ ਬਚਾਅ ਲਈ ਆਏ ਤਾਂ ਉਸ ਨੇ ਉਨ੍ਹਾਂ ’ਤੇ ਵੀ ਹਮਲਾ ਕੀਤਾ ਜਿਨ੍ਹਾਂ ਵਿਚ ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ, ਗੁਰਜੀਤ ਸਿੰਘ ਪੁੱਤਰ ਸਤਿਨਾਮ ਸਿੰਘ, ਮੋਹਨ ਲਾਲ ਪੁੱਤਰ ਬਿਸ਼ਨਦਾਸ, ਮੋਟੀ ਪੁੱਤਰ ਮੋਹਨ ਲਾਲ, ਸੁਖਵਿੰਦਰ ਸਿੰਘ, ਬੋਬੀ ਸਿੰਘ ਤੇ ਅਕਾਸ਼ ਕੁਮਾਰ ਸਮੇਤ ਕਈ ਹੋਰ ਪਿੰਡ ਵਾਸੀ ਜ਼ਖਮੀ ਹੋਏ ਜਿਨ੍ਹਾਂ ਵਿਚੋਂ ਕਰੀਬ ਅੱਧੀ ਦਰਜਨ ਵਿਅਕਤੀਆਂ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬਾਕੀਆਂ ਦਾ ਇਲਾਜ ਵੀ ਵੱਖ-ਵੱਖ ਥਾਵਾਂ ’ਤੇ ਕੀਤਾ ਜਾ ਰਿਹਾ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ