ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਰੀ ਨਿਕੇਤਨ ਜਲੰਧਰ ਪੁੱਜੇ
ਜਲੰਧਰ, 1 ਦਸੰਬਰ-ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਰੀ ਨਿਕੇਤਨ ਜਲੰਧਰ ਪੁੱਜੇ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਗੁਜਰਾਲ ਫੈਮਿਲੀ 3 ਪੀੜ੍ਹੀਆਂ ਤੋਂ ਸੇਵਾ ਵਿਚ ਲੱਗੀ ਹੈ, ਇਸ ਸਭ ਤੋਂ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਜਰਾਲ ਫੈਮਿਲੀ ਨਾਲ ਜੁੜੀ ਕਮੇਟੀ ਦਾ ਵੀ ਧੰਨਵਾਦ ਹੈ, ਜੋ ਇਸ ਸੇਵਾ ਵਿਚ ਲੱਗੀ ਹੈ ਤੇ ਇਥੋਂ ਦੇ ਬੱਚਿਆਂ ਦਾ ਸੁਪਨਾ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਪਰਿਵਾਰ ਛੋਟੇ-ਛੋਟੇ ਬੱਚਿਆਂ ਨੂੰ ਇਥੇ ਛੱਡ ਜਾਂਦਾ ਹੈ ਤੇ ਇਸ ਸੰਸਥਾ ਵਲੋਂ ਪਾਲਣ-ਪੋਸ਼ਣ ਕਰਕੇ ਉਨ੍ਹਾਂ ਬੱਚਿਆਂ ਦਾ ਸੁਪਨਾ ਪੂਰਾ ਕੀਤਾ ਜਾ ਰਿਹਾ ਹੈ।