ਦਿੱਲੀ ਐਨ.ਸੀ.ਆਰ. 'ਚ ਸੋਮਵਾਰ ਤੱਕ ਗ੍ਰੈਪ 4 ਪਾਬੰਦੀਆਂ ਲਾਗੂ ਰਹਿਣਗੀਆਂ - ਸੁਪਰੀਮ ਕੋਰਟ
ਨਵੀਂ ਦਿੱਲੀ, 28 ਨਵੰਬਰ-ਸੁਪਰੀਮ ਕੋਰਟ ਨੇ ਦਿੱਲੀ-ਐਨ.ਸੀ.ਆਰ. 'ਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਇਕ ਵਾਰ ਫਿਰ ਸਖ਼ਤ ਕਦਮ ਚੁੱਕੇ ਹਨ। ਐਲਾਨੇ ਗਏ ਫੈਸਲੇ ਵਿਚ ਅਦਾਲਤ ਨੇ ਕਿਹਾ ਕਿ ਫਿਲਹਾਲ ਦਿੱਲੀ ਐਨ.ਸੀ.ਆਰ. ਖੇਤਰ ਵਿਚ 2 ਦਸੰਬਰ ਤੱਕ ਗ੍ਰੈਪ 4 ਪਾਬੰਦੀਆਂ ਲਾਗੂ ਰਹਿਣਗੀਆਂ। ਕੋਰਟ ਨੇ ਕਿਹਾ ਕਿ ਸਕੂਲਾਂ ਨੂੰ ਛੱਡ ਕੇ ਗ੍ਰੈਪ ਪੜਾਅ 4 ਦੇ ਉਪਾਅ ਸੋਮਵਾਰ (2 ਦਸੰਬਰ) ਤੱਕ ਕੰਮ ਕਰਦੇ ਰਹਿਣਗੇ ਅਤੇ ਇਸ ਦੌਰਾਨ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ) ਨੂੰ ਇਕ ਮੀਟਿੰਗ ਕਰਨ ਅਤੇ ਗ੍ਰੈਪ 4 ਤੋਂ ਜਾਣ ਬਾਰੇ ਸੁਝਾਅ ਦੇਣ ਲਈ ਕਿਹਾ ਹੈ।