ਖਰੜ 'ਚ ਵੀ ਸੁੰਨਸਾਨ ਰਹੀ ਤਹਿਸੀਲ, ਭਲਕੇ ਵੀ ਕੰਮਕਾਜ ਬੰਦ ਰੱਖਣ ਦਾ ਐਲਾਨ
ਖਰੜ (ਮੋਹਾਲੀ), 28 ਨਵੰਬਰ (ਤਰਸੇਮ ਜੰਡਪੁਰੀ)-ਵਿਜੀਲੈਂਸ ਵਿਭਾਗ ਵਲੋਂ ਸੁਖਚੈਨ ਸਿੰਘ ਨਾਮੀ ਤਹਿਸੀਲਦਾਰ ਨੂੰ ਰਿਸ਼ਵਤ ਦੇ ਦੋਸ਼ ਵਿਚ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਅੱਜ ਖਰੜ ਤਹਿਸੀਲ ਵਿਚ ਕੰਮਕਾਜ ਨਾ ਹੋਣ ਕਾਰਨ ਤਹਿਸੀਲ ਸੁੰਨਸਾਨ ਵੇਖਣ ਨੂੰ ਮਿਲੀ। ਜਾਣਕਾਰੀ ਅਨੁਸਾਰ ਖਰੜ ਦੇ ਰਜਿਸਟਰੀ ਰੂਮ, ਨਾਇਬ ਤਹਿਸੀਲਦਾਰ ਦੇ ਕਮਰੇ ਵੀ ਖਾਲੀ ਦੇਖੇ ਗਏ। ਇਸ ਮੌਕੇ ਅੱਜ ਭਾਵੇਂ ਕੋਈ ਵੀ ਵਿਅਕਤੀ ਰਜਿਸਟਰੀ ਕਰਵਾਉਣ ਆਇਆ, ਬੋਲਣ ਨੂੰ ਤਿਆਰ ਨਹੀਂ ਸੀ ਪਰ ਉਨ੍ਹਾਂ ਵਿਚ ਕੰਮ ਬੰਦ ਹੋਣ ਕਰਕੇ ਪ੍ਰੇਸ਼ਾਨੀ ਜ਼ਰੂਰ ਦੇਖੀ ਜਾ ਰਹੀ ਸੀ। ਇਸ ਸੰਬੰਧੀ ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ 29 ਨਵੰਬਰ ਨੂੰ ਵੀ ਮੁਕੰਮਲ ਕੰਮਕਾਜ ਬੰਦ ਰੱਖਿਆ ਜਾਵੇਗਾ।