JALANDHAR WEATHER

ਡਾ. ਸੁਭਾਸ਼ ਸ਼ਰਮਾ ਵਲੋਂ ਸੂਬਾ ਸਰਕਾਰ ਦੀ ਨਿਖੇਧੀ

ਚੰਡੀਗੜ੍ਹ, 28 ਨਵੰਬਰ (ਮਨਪ੍ਰੀਤ ਸਿੰਘ)- ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਸ਼ਹੀਦ- ਏ- ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਬੀਤੇ 6 ਮਹੀਨੇ ਤੋਂ ਲਗੇ ਭਗਤ ਸਿੰਘ ਦੇ ਬੁੱਤ ਦਾ ਲੋਕ ਅਰਪਣ ਨਾ ਕਰਨ ਨੂੰ ਲੈ ਕਿ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦਾ ਬੁੱਤ ਹਵਾਈ ਅੱਡੇ ’ਤੇ 6 ਮਹੀਨਿਆਂ ਤੋਂ ਕੱਪੜਾ ਲਪੇਟ ਕੇ ਰੱਖਿਆ ਹੋਇਆ ਹੈ, ਸਰਕਾਰ ਕੋਲ ਇਨਾਂ ਸਮਾਂ ਨਹੀਂ ਹੈ ਕਿ ਉਹ ਸਾਡੇ ਕ੍ਰਾਂਤੀਕਾਰੀ ਦੇ ਬੁੱਤ ਦਾ ਲੋਕ ਅਰਪਣ ਕਰ ਸਕੇ। ਡਾ. ਸੁਭਾਸ਼ ਸ਼ਰਮਾ ਨੇ ਪੰਜਾਬ ਸਰਕਾਰ ਨੂੰ 72 ਘੰਟੇ ਦਾ ਸਮਾਂ ਦਿੰਦਿਆ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਭਗਤ ਸਿੰਘ ਦੇ ਬੁੱਤ ਦਾ ਲੋਕ ਅਰਪਣ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਦੇ ਲੋਕ ਖੁਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦਾ ਲੋਕ ਅਰਪਣ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ