3 ਦਸੰਬਰ ਨੂੰ ਤਾਜਪੁਰ ਰੋਡ ਤੇ ਫੋਕਲ ਪੁਆਇੰਟ ਦੇ ਗੰਦੇ ਪਾਣੀ ਨੂੰ ਬੁੱਢੇ ਨਾਲੇ 'ਚ ਡਿੱਗਣ ਤੋਂ ਕਰਨਗੇ ਬੰਦ - ਟੀਮ ਕਾਲੇ ਪਾਣੀ ਦਾ ਮੋਰਚਾ
ਲੁਧਿਆਣਾ, 28 ਨਵੰਬਰ (ਰੂਪੇਸ਼ ਕੁਮਾਰ)-ਅੱਜ ਲੁਧਿਆਣਾ ਦੇ ਗੁਰਦੁਆਰਾ ਗਊਘਾਟ ਸਾਹਿਬ ਵਿਖੇ ਟੀਮ ਕਾਲੇ ਪਾਣੀ ਦੇ ਮੋਰਚੇ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ 3 ਦਸੰਬਰ ਨੂੰ ਉਹ ਲੁਧਿਆਣਾ ਦੇ ਤਾਜਪੁਰ ਰੋਡ ਅਤੇ ਫੋਕਲ ਪੁਆਇੰਟ ਵਾਲੇ ਗੰਦੇ ਪਾਣੀ ਨੂੰ ਵੱਡੇ ਨਾਲੇ ਵਿਚ ਡਿੱਗਣ ਤੋਂ ਬੰਦ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਉਥੇ ਹਾਲਾਤ ਬਣਨਗੇ, ਉਸ ਲਈ ਪ੍ਰਸ਼ਾਸਨ ਖੁਦ ਹੀ ਜ਼ਿੰਮੇਵਾਰ ਹੋਵੇਗਾ।