ਤਹਿ. ਸੁਖਚਰਨ ਸਿੰਘ ਚੰਨੀ ਨੂੰ ਵਿਜੀਲੈਸ ਵਲੋਂ ਕਾਬੂ ਕਰਨ ਦੇ ਰੋਸ ਵਜੋਂ ਮਾਲ ਅਧਿਕਾਰੀਆਂ ਨੇ ਕੀਤਾ ਭਲਕੇ ਛੁੱਟੀ 'ਤੇ ਜਾਣ ਦਾ ਐਲਾਨ
ਮਮਦੋਟ (ਫਿਰੋਜ਼ਪੁਰ), 27 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਵਿਜੀਲੈਂਸ ਵਿਭਾਗ ਦੇ ਬਰਨਾਲਾ ਦਫ਼ਤਰ ਵਿਖੇ ਤਾਇਨਾਤ ਡੀ. ਐਸ. ਪੀ. ਦੀ ਅਗਵਾਈ ਵਾਲੀ ਟੀਮ ਵਲੋਂ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਜੋ ਕਿ ਮਾਲ ਅਧਿਕਾਰੀਆਂ ਦੀ ਜਥੇਬੰਦੀ ਦੇ ਪ੍ਰਧਾਨ ਵੀ ਹਨ, ਨੂੰ ਰਿਸ਼ਵਤ ਦੇ ਮਾਮਲੇ ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਰਾਜ ਦੇ ਸਮੂਹ ਮਾਲ ਅਧਿਕਾਰੀਆਂ ਜਿਨ੍ਹਾਂ ਵਿਚ ਜ਼ਿਲ੍ਹਾ ਮਾਲ ਅਫ਼ਸਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸ਼ਾਮਿਲ ਹਨ, ਵਲੋਂ ਹੰਗਾਮੀ ਮੀਟਿੰਗ ਕਰਦਿਆਂ ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ ਨੂੰ ਧੱਕੇਸ਼ਾਹੀ ਐਲਾਨਦਿਆਂ ਰੋਸ ਵਜੋਂ ਕੱਲ 28 ਨਵੰਬਰ ਨੂੰ ਛੁੱਟੀ ਉਤੇ ਜਾਣ ਦਾ ਐਲਾਨ ਕਰਦਿਆਂ ਵਿਜੀਲੈਂਸ ਦੇ ਦਫ਼ਤਰ ਬਰਨਾਲਾ ਵਿਖੇ ਪਹੁੰਚ ਕੇ ਰੋਸ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਮਾਲ ਅਧਿਕਾਰੀਆਂ ਦੇ ਛੁੱਟੀ ਉਤੇ ਜਾਣ ਕਾਰਨ ਸਮੁੱਚੇ ਰਾਜ ਵਿਚ ਆਮ ਲੋਕਾਂ ਨੂੰ ਖੱਜਲ-ਖ਼ੁਆਰ ਹੋਣਾ ਪਵੇਗਾ।