ਭਾਰੀ ਮੀਂਹ ਕਾਰਨ ਪੁਡੂਚੇਰੀ ਦੇ ਸਰਕਾਰੀ ਸਕੂਲਾਂ ਤੇ ਕਾਲਜਾਂ 'ਚ ਭਲਕੇ ਛੁੱਟੀ ਦਾ ਐਲਾਨ
ਨਵੀਂ ਦਿੱਲੀ, 27 ਨਵੰਬਰ-ਭਾਰੀ ਮੀਂਹ ਕਾਰਨ ਪੁਡੂਚੇਰੀ ਅਤੇ ਕਰਾਈਕਲ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਕਾਲਜਾਂ ਲਈ ਭਲਕੇ 28 ਨਵੰਬਰ ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ। ਪੁਡੂਚੇਰੀ ਦੇ ਸਿੱਖਿਆ ਮੰਤਰੀ, ਅਰੁਮੁਗਮ ਨਮਾਸਿਵਯਮ ਨੇ ਇਹ ਦੱਸਿਆ।