ਬੋਇਲਰ ਦਾ ਗਰਮ ਪਾਣੀ ਡਿੱਗਣ ਕਾਰਨ 6 ਸਾਲਾ ਬੱਚੀ ਜ਼ਖਮੀ
ਕਪੂਰਥਲਾ, 27 ਨਵੰਬਰ (ਅਮਨਜੋਤ ਸਿੰਘ ਵਾਲੀਆ)-ਬ੍ਰਹਮਕੁੰਡ ਕਾਲੋਨੀ ਵਿਖੇ ਘਰ ਵਿਚ ਗਰਮ ਪਾਣੀ ਦਾ ਬੋਇਲਰ ਇਕ 6 ਸਾਲਾ ਬੱਚੀ 'ਤੇ ਡਿੱਗਣ ਕਾਰਨ ਝੁਲਸ ਗਿਆ ਤੇ ਜ਼ਖਮੀ ਹੋ ਗਈ, ਜਿਸਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਲੀਮਾ ਪੁੱਤਰੀ ਸ਼ਕੀਲ ਵਾਸੀ ਬ੍ਰਹਮਕੁੰਡ ਕਾਲੋਨੀ ਦੇ ਪਿਤਾ ਫਾਸਟ ਫੂਡ ਦੀ ਰੇਹੜੀ ਲਗਾਉਂਦੇ ਹਨ ਤੇ ਅੱਜ ਦੁਪਹਿਰ ਸਮੇਂ ਆਪਣੇ ਘਰ ਵਿਚ ਮੋਮੋਜ਼ ਨੂੰ ਬੋਇਲਰ ਵਿਚ ਪਾ ਕੇ ਬਣਾ ਰਹੇ ਸੀ, ਇਸ ਦੌਰਾਨ ਅਚਾਨਕ ਉਸਦੀ 6 ਸਾਲਾ ਬੱਚੀ ਹਲੀਮਾ ਖੇਡਦੀ ਹੋਈ ਬੋਇਲਰ ਨਾਲ ਟਕਰਾਅ ਗਈ, ਜਿਸ ਕਾਰਨ ਬੋਇਲਰ ਦਾ ਸਾਰਾ ਪਾਣੀ ਬੱਚੀ 'ਤੇ ਡਿੱਗ ਪਿਆ, ਜਿਸਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾਕਟਰ ਵਲੋਂ ਕੀਤਾ ਜਾ ਰਿਹਾ ਹੈ। ਡਾਕਟਰ ਅਨੁਸਾਰ ਬੱਚੀ 30 ਤੋਂ 35 ਫੀਸਦੀ ਝੁਲਸ ਗਈ ਹੈ।