ਪਿੰਡ ਦੀਨੇ ਕੇ ਦੀ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਗਈ
ਮੱਖੂ, (ਫ਼ਿਰੋਜ਼ਪੁਰ), 7 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਪਿੰਡ ਦੀਨੇ ਕੇ ਦੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਜਿਸ ਵਿਚ ਮਨਦੀਪ ਕੌਰ ਨੂੰ ਸਰਪੰਚ, ਮਨਜੀਤ ਸਿੰਘ, ਲਖਬੀਰ ਸਿੰਘ, ਮਲਕੀਤ ਸਿੰਘ, ਮਨਦੀਪ ਕੌਰ, ਮਨਜੀਤ ਕੌਰ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ। ਇਸ ਮੌਕੇ ਸਮੂਹ ਪਿੰਡ ਵਾਸੀਆਂ ਦਾ ਜਸਬੀਰ ਸਿੰਘ ਆਹਲੂਵਾਲੀਆ ਪ੍ਰਧਾਨ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਧੰਨਵਾਦ ਕੀਤਾ ਗਿਆ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਗਿਆ।