ਪੜਤਾਲ ਦੌਰਾਨ 54 ਸਰਪੰਚਾਂ ਤੇ 124 ਪੰਚਾਂ ਦੀਆ ਨਾਮਜ਼ਦਗੀਆਂ ਹੋਇਆ ਰੱਦ - ਐਸ.ਡੀ.ਐਮ. ਦਿਵਿਆ ਪੀ
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ) - 15 ਅਕਤੂਬਰ ਨੂੰ ਪੰਜਾਬ ਵਿਚ ਹੋ ਰਹੀਆ ਪੰਚਾਇਤੀ ਚੋਣਾਂ ਨੂੰ ਲੈ ਕੇ 4 ਅਕਤੂਬਰ ਤੱਕ ਨਾਮਜਦਗੀਆਂ ਪੱਤਰ ਦਾਖ਼ਲ ਕਰਨ ਦਾ ਅੰਤਿਮ ਦਿਨ ਸੀ । ਉਸ ਦਿਨ ਤੱਕ ਕੁਲ 821 ਸਰਪੰਚਾਂ ਤੇ 1887 ਪੰਚਾਂ ਵਲੋ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਕੱਲ੍ਹ 5 ਅਕਤੂਬਰ ਨੂੰ ਇਨ੍ਹਾਂ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਗਈ। ਐਸ ਡੀ ਐਮ ਦਿਵਿਆ ਪੀ ਅਨੁਸਾਰ ਦੇਰ ਰਾਤ ਤੱਕ ਕੀਤੀ ਗਈ ਪੜਤਾਲ ਦੌਰਾਨ ਵੱਖ-ਵੱਖ ਨਾਮਜ਼ਦਗੀ ਪੱਤਰਾਂ ਵਿਚ ਪਾਈਆਂ ਗਈਆਂ ਕਮੀਆਂ ਤੋਂ ਬਾਅਦ 54 ਸਰਪੰਚਾਂ ਅਤੇ 124 ਪੰਚਾਂ ਦੀਆਂ ਫਾਈਲਾਂ ਰੱਦ ਕੀਤੀਆਂ ਗਈਆਂ ਹਨ ਅਤੇ ਹੁਣ ਇੰਨਾ ਚੋਣਾਂ ਦੌਰਾਨ ਸਰਪੰਚ ੀ ਲਈ 767 ਅਤੇ ਪੰਚੀ ਲਈ 1763 ਉਮੀਦਵਾਰ ਚੋਣ ਮੈਦਾਨ ਵਿਚ ਉਤਰਨਗੇ ਤੇ 15 ਅਕਤੂਬਰ ਨੂੰ ਇਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਵੱਖ ਵੱਖ ਪਿੰਡਾਂ ਦੇ ਲੋਕ ਕਰਨਗੇ। ਬੀਤੀ ਰਾਤ ਪਿੰਡ ਪਿੰਡੀ ਵਿਖੇ ਬਣੇ ਨੋਮੀਨੇਸ਼ਨ ਸੈਂਟਰ ਦੇ ਬਾਹਰ ਦੇਰ ਰਾਤ ਤੱਕ ਫਾਈਨਲ ਲਿਸਟਾਂ ਨਾ ਲਗਨ ਕਰਕੇ ਵੱਖ ਵੱਖ ਪਿੰਡਾਂ ਦੇ ਲੋਕਾਂ ਵਲੋ ਧਰਨਾ ਲਗਾ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਲੋਕਾਂ ਨੇ ਕਿਹਾ ਕਿ ਇੰਨਾ ਸਮਾਂ ਹੋ ਜਾਣ ਦੇ ਬਾਵਜ਼ੂਦ ਵੀ ਫਾਈਨਲ ਲਿਸਟਾਂ ਜਾਰੀ ਨਹੀਂ ਕੀਤੀਆ ਜਾ ਰਹੀਆ ਉਨਾਂ ਨੂੰ ਹੇਰਾ ਫੇਰੀ ਹੋਣ ਦਾ ਖਦਸ਼ਾ ਸਤਾ ਰਿਹਾ ਹੈ।