ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਨ ਇਕ ਉਡਾਣ ਰੱਦ, ਕੁਝ ਲੇਟ
ਰਾਜਾਸਾਂਸੀ (ਅੰਮ੍ਰਿਤਸਰ), 11 ਨਵੰਬਰ (ਹਰਦੀਪ ਸਿੰਘ ਖੀਵਾ) - ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਨ ਅੰਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਤੇ ਰਵਾਨਾ ਹੋਣ ਵਾਲੀ ਘਰੇਲੂ ਤੇ ਇੰਟਰਨੈਸ਼ਨਲ ਉਡਾਣਾ ਪ੍ਭਾਵਿਤ ਹੋਈਆਂ ਹਨ। ਸਵੇਰੇ 7.55 ਤੇ ਮੁੰਬਈ ਤੋਂ ਅੰਮਿ੍ਤਸਰ ਪੁੱਜਣ ਵਾਲੀ ਏਅਰ ਵਿਸਤਾਰਾ ਦੀ ਉਡਾਣ ਰੱਦ ਹੋ ਗਈ ਤੇ ਦੋਹਾ, ਸ਼ਾਰਜਾਹ, ਦੁਬਈ, ਬਰਮਿੰਘਮ ਅਤੇ ਦਿੱਲੀ ਤੋਂ ਏਥੇ ਪਹੁੰਚਣ ਵਾਲੀਆਂ ਸਾਰੀਆਂ ਉਡਾਣਾਂ ਚ ਦੇਰੀ ਹੋਈ।