JALANDHAR WEATHER

ਨਾਭਾ ਦੇ ਪਿੰਡ ਉੱਪਲਾਂ ਦੇ ਲੋਕਾਂ ਨੇ ਕੀਤਾ ਪੰਚਾਇਤੀ ਚੋਣਾਂ ਦਾ ਮੁਕੰਮਲ ਬਾਈਕਾਟ

ਨਾਭਾ, 15 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਹਲਕੇ ਦੇ ਕਰੀਬ 38 ਪਿੰਡਾਂ ਵਿਚ ਸਰਬ ਸੰਮਤੀ ਨਾਲ ਚੋਣ ਹੋਈ ਹੈ ਤੇ ਬਾਕੀ ਪਿੰਡਾਂ ਵਿਚ ਵੋਟਾਂ ਪਾਉਣ ਦਾ ਕੰਮ ਜਾਰੀ ਹੈ, ਉੱਥੇ ਨਾਲ ਹੀ ਨਾਭਾ ਹਲਕੇ ਦਾ ਇਕ ਅਜਿਹਾ ਪਿੰਡ ਹੈ, ਜਿਸ ਨੇ ਪੰਚਾਇਤੀ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਪਲਾਂ ਪਿੰਡ ਦੇ ਕਰੀਬ 550 ਆਬਾਦੀ ਹੈ ਅਤੇ 325 ਵੋਟ ਹੈ, ਜਿਸ ਵਿਚੋਂ 22 ਵੋਟਾਂ ਹੀ ਐਸ.ਸੀ. ਭਾਈਚਾਰੇ ਨਾਲ ਸੰਬੰਧਿਤ ਹਨ, ਕਰੀਬ 10 ਸਾਲਾਂ ਤੋਂ ਇਹ ਪਿੰਡ ਰਿਜ਼ਰਵ ਚੱਲਿਆ ਆ ਰਿਹਾ ਹੈ। ਐਸ. ਸੀ. ਭਾਈਚਾਰੇ ਦੇ ਲੋਕ ਬਿਲਕੁਲ ਅਨਪੜ ਹਨ, ਜਿਸ ਕਰਕੇ ਐਸ. ਸੀ. ਭਾਈਚਾਰੇ ਦੇ ਲੋਕ ਵੀ ਇਹ ਚਾਹੁੰਦੇ ਹਨ ਕਿ ਇਸ ਪਿੰਡ ਉਪਲਾਂ ਨੂੰ ਜਰਨਲ ਹੋਣਾ ਚਾਹੀਦਾ ਹੈ ਅਤੇ ਪੜਿ੍ਹਆ ਲਿਖਿਆ ਵਿਅਕਤੀ ਹੀ ਪਿੰਡ ਦਾ ਸਰਪੰਚ ਬਣੇ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਇਕ ਸੀ ਤੇ ਇਕ ਹੈ ਤੇ ਇਸ ਕਰਕੇ ਜਦੋਂ ਤੱਕ ਇਸ ਪਿੰਡ ਨੂੰ ਜਰਨਲ ਨਹੀਂ ਕੀਤਾ ਜਾਂਦਾ ਉਹ ਵੋਟਾਂ ਵਿਚ ਹਿੱਸਾ ਨਹੀਂ ਲੈਣਗੇ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਵਲੋਂ ਉਨ੍ਹਾਂ ਨਾਲ ਬਾਈਕਾਟ ਨੂੰ ਲੈ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ