JALANDHAR WEATHER

ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਲਈ ਕੀ ਚੰਗਾ ਤੇ ਕੀ ਹੈ ਮਾੜਾ- ਪ੍ਰਤਾਪ ਸਿੰਘ ਬਾਜਵਾ

ਨਵੀਂ ਦਿੱਲੀ, 14 ਅਕਤੂਬਰ- ਝੋਨੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਹੀ ਦਿੱਲੀ ਦੀ ਭਾਜਪਾ ਲੀਡਰਸ਼ਿਪ ਨਾਲ ਗੱਠਜੋੜ ਵਿਚ ਹਨ। ਪੰਜਾਬ ਦੇ ਮੁੱਖ ਮੰਤਰੀ ਨੂੰ ਦੂਰਅੰਦੇਸ਼ੀ ਹੋਣਾ ਚਾਹੀਦਾ ਸੀ, ਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਪੰਜਾਬ ਲਈ ਕੀ ਚੰਗਾ ਹੈ ਅਤੇ ਉਸ ਲਈ ਕੰਮ ਕਰਨਾ ਚਾਹੀਦਾ ਸੀ। ਉਨ੍ਹਾਂ ਨੂੰ ਰੇਲਵੇ ਮੰਤਰੀ, ਫੂਡ ਮੰਤਰੀ, ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਸੀ ਅਤੇ ਪੰਜਾਬ ਦੇ ਮੁੱਦਿਆਂ ’ਤੇ ਚਰਚਾ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਮੈਂ ਝੋਨੇ ਦੇ ਮੁੱਦੇ ਲਈ ਕੇਂਦਰ ਨੂੰ ਕਿਉਂ ਜ਼ਿੰਮੇਵਾਰ ਠਹਿਰਾ ਰਿਹਾ ਹਾਂ? ਐਫ਼.ਸੀ.ਆਈ. ਵਲੋਂ ਹਰ ਸਾਲ ਝੋਨੇ ਅਤੇ ਕਣਕ ਦੀ ਹਰ ਸਾਲ ਖਰੀਦ ਕੀਤੀ ਜਾਂਦੀ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ, ਉਨ੍ਹਾਂ ਨੇ ਗੁਦਾਮਾਂ ਦੀ ਸਫ਼ਾਈ ਕਿਉਂ ਨਹੀਂ ਕੀਤੀ, ਨਵੀਂ ਫ਼ਸਲ ਕਿੱਥੇ ਰੱਖੀ ਜਾਵੇਗੀ? ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਵਲੋਂ ਦੱਸਿਆ ਗਿਆ ਨਵਾਂ ਬੀਜ ਪੀ ਆਰ 126 ਹੈ, ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਇਹ 90-95 ਦਿਨਾਂ ਵਿਚ ਉੱਗ ਜਾਵੇਗਾ ਤੇ ਇਸ ਨਾਲ ਪੰਜਾਬ ਦਾ 40-50 ਦਿਨਾਂ ਦਾ ਪਾਣੀ ਤੇ ਬਿਜਲੀ ਬਚੇਗੀ ਪਰ ਉਨ੍ਹਾਂ ਇਸ ਦਾ ਵਿਗਿਆਨਕ ਆਧਾਰ ਨਹੀਂ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ