JALANDHAR WEATHER

ਹਿਜ਼ਬੁੱਲਾ ਨੇ 135 ਮਾਰੂ 'ਫਾਦੀ-1' ਮਿਜ਼ਾਈਲਾਂ ਦਾਗੀਆਂ, ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਹਮਲਾ

ਤੇਲ ਅਵੀਵ , 7 ਅਕਤੂਬਰ - ਸੋਮਵਾਰ ਨੂੰ ਇਜ਼ਰਾਈਲ 'ਤੇ ਪਿਛਲੇ ਇਕ ਹਫਤੇ 'ਚ ਦੂਜਾ ਸਭ ਤੋਂ ਵੱਡਾ ਹਮਲਾ ਹੋਇਆ। ਇਸ ਵਾਰ ਲਿਬਨਾਨ ਤੋਂ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਹਾਇਫਾ ਇਲਾਕੇ 'ਚ ਘੱਟੋ-ਘੱਟ 135 'ਫਾਦੀ-1' ਮਿਜ਼ਾਈਲਾਂ ਦਾਗੀਆਂ ਹਨ । ਹਾਇਫਾ ਇਜ਼ਰਾਈਲ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਹਮਲੇ 'ਚ 10 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਸਾਇਰਨ ਲਗਾਤਾਰ ਵੱਜਦੇ ਰਹੇ। ਇਸ ਦੌਰਾਨ ਲੋਕ ਬੰਬ ਸ਼ੈਲਟਰਾਂ ਵਿਚ ਲੁਕੇ ਹੋਏ ਦੇਖੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ